SC issues circular advising its staff to wear masks:ਸੁਪਰੀਮ ਕੋਰਟ ਵੱਲੋਂ ਆਪਣੇ ਸਟਾਫ਼ ਨੂੰ ਮਾਸਕ ਪਹਿਨਣ ਦੀ ਸਲਾਹ
07:32 PM Nov 18, 2024 IST
Advertisement
ਨਵੀਂ ਦਿੱਲੀ, 18 ਨਵੰਬਰ
Delhi Pollution: ਸੁਪਰੀਮ ਕੋਰਟ ਨੇ ਅੱਜ ਸਰਕੁਲਰ ਜਾਰੀ ਕਰਕੇ ਕੌਮੀ ਰਾਜਧਾਨੀ ਵਿੱਚ ਖਤਰਨਾਕ ਹੱਦ ਤਕ ਪ੍ਰਦੂਸ਼ਣ ਦਾ ਪੱਧਰ ਵਧਣ ਕਾਰਨ ਆਪਣੇ ਸਟਾਫ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ। ਦਿੱਲੀ ਵਿਚ ਹਵਾ ਪ੍ਰਦੂਸ਼ਣ ਵਧਣ ਤੋਂ ਬਾਅਦ ਗਰੇਡਿਡ ਰਿਸਪਾਂਸ ਐਕਸ਼ਨ ਪਲਾਨ (ਗਰੈਪ)-IV ਲਾਗੂ ਕੀਤਾ ਗਿਆ ਹੈ। ਸਰਵਉਚ ਅਦਾਲਤ ਦੇ ਸਹਾਇਕ ਰਜਿਸਟਰਾਰ ਵੱਲੋਂ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਹਰ ਕਿਸੇ ਨੂੰ ਮਾਸਕ ਪਾਉਣ ਅਤੇ ਪ੍ਰਦੂਸ਼ਣ ਤੋਂ ਬਚਾਅ ਕਰਨ ਨੂੰ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੀ ਹਵਾ ਦੀ ਗੁਣਵੱਤਾ ਅੱਜ ਹੋਰ ਬਦਤਰ ਹੋ ਗਈ। ਇਸ ਦੇ ਦਵਾਰਕਾ ਅਤੇ ਨਜ਼ਫਗੜ੍ਹ ਵਰਗੇ ਖੇਤਰਾਂ ਵਿੱਚ ਦੁਪਹਿਰ ਨੂੰ ਏਕਿਊਆਈ 500 ਤੋਂ ਵੱਧ ਦਰਜ ਕੀਤਾ ਗਿਆ। ਪੀਟੀਆਈ
Advertisement
Advertisement
Advertisement