SC collegium ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਸਥਾਈ ਜੱਜਾਂ ਵਜੋਂ ਪੰਜ ਨਾਵਾਂ ਨੂੰ ਮਨਜ਼ੂਰੀ
03:35 PM Feb 05, 2025 IST
Advertisement
ਨਵੀਂ ਦਿੱਲੀ, 5 ਫਰਵਰੀ
SC collegium ਸੁਪਰੀਮ ਕੋਰਟ ਕੌਲਿਜੀਅਮ ਨੇ ਮਦਰਾਸ ਅਤੇ ਤਿਲੰਗਾਨਾ ਦੀਆਂ ਹਾਈ ਕੋਰਟਾਂ ਦੇ ਪੰਜ ਵਧੀਕ ਜੱਜਾਂ ਦੀ ਸਥਾਈ ਜੱਜਾਂ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
Advertisement
ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਕੌਲਿਜੀਅਮ ਨੇ ਅੱਜ ਬੈਠਕ ਕਰਕੇ ਮਦਰਾਸ ਹਾਈ ਕੋਰਟ ਵਿੱਚ ਸਥਾਈ ਜੱਜਾਂ ਵਜੋਂ ਜਸਟਿਸ ਵੈਂਕਟਚਾਰੀ ਲਕਸ਼ਮੀਨਾਰਾਇਣਨ ਅਤੇ ਜਸਟਿਸ ਪੇਰੀਯਾਸਾਮੀ ਵਡਾਮਲਾਈ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
Advertisement
ਇਸੇ ਤਰ੍ਹਾਂ ਕੌਲਿਜੀਅਮ ਨੇ ਤਿਲੰਗਾਨਾ ਹਾਈ ਕੋਰਟ ਵਿਚ ਸਥਾਈ ਜੱਜਾਂ ਵਜੋਂ ਵਧੀਕ ਜੱਜਾਂ- ਜਸਟਿਸ ਲਕਸ਼ਮੀ ਨਰਾਇਣ ਅਲੀਸ਼ੇਟੀ, ਜਸਟਿਸ ਅਨਿਲ ਕੁਮਾਰ ਜੁਕਾਂਤੀ ਅਤੇ ਜਸਟਿਸ ਸੁਜਾਨਾ ਕਲਾਸਿਕਾਮ - ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। -ਪੀਟੀਆਈ
Advertisement