ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੀਅਲ ਅਸਟੇਟ ਖੇਤਰ ਵਿੱਚ ਐੱਸਬੀਪੀ ਗਰੁੱਪ ਭਰੋਸੇਯੋਗ ਨਾਮ: ਰੰਜਨ ਤਰਫ਼ਦਾਰ

08:45 AM Oct 27, 2024 IST

ਹਰਦੇਵ ਚੌਹਾਨ
ਚੰਡੀਗੜ੍ਹ, 26 ਅਕਤੂਬਰ
ਟਰਾਈ ਸਿਟੀ ਦੇ ਰੀਅਲ ਅਸਟੇਟ ਖੇਤਰ ਵਿੱਚ ਐੱਸਬੀਪੀ ਗਰੁੱਪ ਭਰੋਸਯੋਗ ਨਾਮ ਬਣ ਚੁੱਕਾ ਹੈ। ਪੰਜਾਬ ਭਰ ਵਿੱਚ ਇਸ ਨੂੰ ਸਭ ਤੋਂ ਵਧੀਆ ਅਤੇ ਕਿਫਾਇਤੀ ਹਾਊਸਿੰਗ ਕੰਪਨੀ ਮੰਨਿਆ ਜਾਂਦਾ। 16 ਸਾਲਾਂ ਦੇ ਤਜਰਬੇ ਵਾਲੀ ਇਹ ਕੰਪਨੀ 28 ਪ੍ਰਾਜੈਕਟ ਲਿਆ ਚੁੱਕੀ ਹੈ ਤੇ 12 ਹਜ਼ਾਰ ਘਰ ਮਾਲਕਾਂ ਨੂੰ ਸੌਂਪੇ ਜਾ ਚੁੱਕੇ ਹਨ। ਕੰਪਨੀ ਦੇ ਲੇਖੇ-ਜੋਖੇ ਹਿੱਤ ਸੀਓਓ ਰੰਜਨ ਤਰਫਦਾਰ ਨੇ ਦੱਸਿਆ ਕਿ ਐੱਸਬੀਪੀ ਗਰੁੱਪ ਦੇ ਸੀਐੱਮਡੀ ਅਮਨ ਸਿੰਗਲਾ ਰੀਅਲ ਅਸਟੇਟ ਅਤੇ ਇਮਾਰਤਸਾਜ਼ੀ ਦੇ ਖੇਤਰ ਵਿੱਚ ਪੱਕੇ ਪੈਰ ਜਮਾ ਚੁੱਕੇ ਹਨ। ਟਰਾਈ ਸਿਟੀ ਵਿੱਚ ਕੰਪਨੀ ਦੇ ਮਜ਼ਬੂਤ, ਸਿੱਕੇਬੰਦ ਅਤੇ ਆਕਰਸ਼ਕ ਪ੍ਰਾਜੈਕਟ ਕਾਮਯਾਬ ਤੇ ਹਰਮਨ ਪਿਆਰੇ ਹਨ। ਉਨ੍ਹਾਂ ਦੱਸਿਆ ਕਿ ਐੱਸਬੀਪੀ ਗਰੁੱਪ ਕਿਫਾਇਤੀ ਦਰਾਂ ’ਚ ਉੱਚ ਪੱਧਰੀ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਲਗਜ਼ਰੀ ਹਾਊਸਿੰਗ ਦੀ ਲੜੀ ਵਿੱਚ ਪ੍ਰੀਮੀਅਮ ਪ੍ਰਾਜੈਕਟ ਵੀ ਸ਼ੁਰੂ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਐੱਸਬੀਪੀ ਸਮੂਹ 2038 ਤੱਕ 100,000 ਪਰਿਵਾਰਾਂ ਲਈ ਉੱਚ ਗੁਣਵੱਤਾ ਵਾਲੇ ਘਰਾਂ ਦੀ ਮਾਲਕੀ ਪ੍ਰਾਪਤ ਕਰਨ ਵਾਲੇ ਸੁਫ਼ਨੇ ਸਾਕਾਰ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਉਹ ਹਵਾਦਾਰ, ਮਜ਼ਬੂਤ ਤੇ ਰੌਸ਼ਨੀ ਵਾਲੇ ਘਰ ਬਣਾਉਣ ਨੂੰ ਪਹਿਲ ਦਿੰਦੇ ਹਨ।
ਉਨ੍ਹਾਂ ਦੱਸਿਆ ਕਿ ਰੀਅਲ ਅਸਟੇਟ ਵਿੱਚ ਪ੍ਰਮੁੱਖ ਚੁਣੌਤੀਆਂ ਵਿੱਚੋਂ ਹੁਨਰਮੰਦ ਕਾਮਿਆਂ ਦੀ ਕਮੀ ਹੈ। ਐੱਸਬੀਪੀ ਗਰੁੱਪ ਦੀ ਵਿਸ਼ੇਸ਼ਤਾ ਬਾਰੇ ਉਨ੍ਹਾਂ ਦੱਸਿਆ ਕਿ ਲੈਣ ਦੇਣ ’ਚ ਪਾਰਦਰਸ਼ਤਾ ਅਤੇ ਗੁਣਵੱਤਾ ਉਨ੍ਹਾਂ ਦੀ ਤਰਜੀਹ ਹੈ।

Advertisement

Advertisement