ਐੱਸਬੀਆਈ ਵੱਲੋਂ ਚੋਣ ਬਾਂਡ ਤੁੜਵਾਉਣ ਦੇ ਨਿਯਮਾਂ ਬਾਰੇ ਖੁਲਾਸਾ ਕਰਨ ਤੋਂ ਨਾਂਹ
07:10 AM Apr 03, 2024 IST
ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਆਪਣੀਆਂ ਬਰਾਂਚਾਂ ਤੋਂ ਜਾਰੀ ਚੋਣ ਬਾਂਡਾਂ ਦੀ ਵਿਕਰੀ ਅਤੇ ਉਨ੍ਹਾਂ ਨੂੰ ਤੁੜਵਾਉਣ ਸਬੰਧੀ ਆਪਣੇ ਨਿਯਮਾਂ ਬਾਰੇ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ। ਐੱਸਬੀਆਈ ਨੇ ਇੱਕ ਆਰਟੀਆਈ ਦੇ ਜਵਾਬ ਵਿੱਚ ਕਾਰੋਬਾਰੀ ਗੁਪਤਤਾ ਤਹਿਤ ਮਿਲੀ ਛੋਟ ਦਾ ਹਵਾਲਾ ਦਿੰਦਿਆਂ ਇਹ ਜਾਣਕਾਰੀ ਦੇਣ ਤੋਂ ਮਨ੍ਹਾਂ ਕੀਤਾ ਹੈ। ਸੂਚਨਾ ਦੇ ਅਧਿਕਾਰ (ਆਰਟੀਆਈ) ਕਾਨੂੰਨ ਤਹਿਤ ਦਾਇਰ ਇੱਕ ਅਰਜ਼ੀ ਵਿੱਚ ਅੰਜਲੀ ਭਾਰਦਵਾਜ ਨੇ ਚੋਣ ਬਾਂਡ ਦੀ ਵਿਕਰੀ ਅਤੇ ਉਨ੍ਹਾਂ ਨੂੰ ਤੁੜਵਾਉਣ ਸਬੰਧੀ ਨਿਯਮਾਂ ਦਾ ਵੇਰਵਾ ਮੰਗਿਆ ਸੀ। ਐੱਸਬੀਆਈ ਦੇ ਅਧਿਕਾਰੀ ਤੇ ਡਿਪਟੀ ਜਨਰਲ ਮੈਨਜਰ ਐੱਮ. ਕੰਨਾ ਬਾਬੂ ਨੇ 30 ਮਾਰਚ ਨੂੰ ਕਿਹਾ, ‘‘ਅਧਿਕਾਰਿਤ ਬਰਾਂਚਾਂ ਨੂੰ ਸਮੇਂ-ਸਮੇਂ ’ਤੇ ਜਾਰੀ ਚੋਣ ਬਾਂਡ ਯੋਜਨਾ-2018 ਦੇ ਨਿਯਮ ਅੰਦਰੂਨੀ ਹਦਾਇਤਾਂ ਹਨ, ਜਿਨ੍ਹਾਂ ਨੂੰ ਸੂਚਨਾ ਦਾ ਅਧਿਕਾਰ ਕਾਨੂੰਨ ਦੀ ਧਾਰਾ 8 (1) (ਡੀ) ਤਹਿਤ ਛੋਟ ਦਿੱਤੀ ਗਈ ਹੈ।’’ -ਪੀਟੀਆਈ
Advertisement
Advertisement