ਪੇਅਟੀਐੱਮ ਗਾਹਕਾਂ ਦੀ ਮਦਦ ਲਈ ਐੱਸਬੀਆਈ ਤਿਆਰ: ਚੇਅਰਮੈਨ
09:07 PM Feb 03, 2024 IST
ਮੁੰਬਈ, 3 ਫਰਵਰੀ
Advertisement
ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਅੱਜ ਕਿਹਾ ਕਿ ਉਹ ਪੇਅਟੀਐੱਮ ਦੇ ਉਨ੍ਹਾਂ ਗਾਹਕਾਂ ਦੀ ਮਦਦ ਕਰਨ ਲਈ ਤਿਆਰ ਹੈ ਜੋ ਭਾਰਤੀ ਰਿਜ਼ਰਵ ਬੈਂਕ ਦੇ ਆਦੇਸ਼ ਮਗਰੋਂ ਪਹਿਲੀ ਮਾਰਚ ਤੋਂ ਪ੍ਰਭਾਵਿਤ ਹੋਣਗੇ। ਆਰਬੀਆਈ ਨੇ ਪੇਅਟੀਐੱਮ ਪੇਅਮੈਂਟਸ ਬੈਂਕ ਲਿਮਟਡ ਨੂੰ ਕਿਸੇ ਵੀ ਗਾਹਕ ਦੇ ਖਾਤੇ, ਪ੍ਰੀਪੇਡ, ਵਾਲੇਟ ਤੇ ਫਾਸਟੈਗ ਵਿੱਚ 29 ਫਰਵਰੀ 2024 ਮਗਰੋਂ ਜਮ੍ਹਾਂ ਜਾਂ ਟਾਪ-ਅੱਪ ਸਵੀਕਾਰ ਨਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਐੱਸਬੀਆਈ ਦੇ ਚੇਅਰਮੈਨ ਦਿਨੇਸ਼ ਕੁਮਾਰ ਖਾਰਾ ਨੇ ਇੱਥੇ ਬੈਂਕ ਦੀ ਤੀਸਰੀ ਤਿਮਾਹੀ ਦੇ ਨਤੀਜਿਆਂ ਦੇ ਐਲਾਨ ਮਗਰੋਂ ਪੱਤਰਕਾਰਾਂ ਨੂੰ ਕਿਹਾ, ‘‘ਜੇਕਰ ਆਰਬੀਆਈ ਪੇਅਮੈਂਟ ਬੈਂਕ ਦਾ ਲਾਇਸੈਂਸ ਰੱਦ ਕਰਦਾ ਹੈ ਤਾਂ ਉਸ ਨੂੰ ਬਚਾਉਣ ਲਈ ਸਿੱਧੇ ਆਉਣ ਦੀ ਸਾਡੀ ਕੋਈ ਯੋਜਨਾ ਨਹੀਂ ਹੈ।’’ ਹਾਲਾਂਕਿ, ਖਾਰਾ ਨੇ ਕਿਹਾ ਕਿ ਜੇਕਰ ਆਰਬੀਆਈ ਵੱਲੋਂ ਕੋਈ ਨਿਰਦੇਸ਼ ਮਿਲਦਾ ਹੈ ਤਾਂ ਬੈਂਕ ਤਿਆਰ ਰਹੇਗਾ। -ਪੀਟੀਆਈ
Advertisement
Advertisement