ਐੱਸਬੀਆਈ ਨੇ ਐੱਫਡੀ ’ਤੇ ਵਿਆਜ ਦਰ 75 ਆਧਾਰ ਅੰਕ ਤੱਕ ਵਧਾਈ
07:29 AM May 17, 2024 IST
Advertisement
ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਰਜ਼ੇ ਦੇਣ ਵਾਲੀ ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਐੱਫਡੀ ’ਤੇ ਵਿਆਜ ਦਰ 75 ਆਧਾਰ ਅੰਕ ਤੱਕ ਵਧਾ ਦਿੱਤੀ ਹੈ। ਇਹ ਕਦਮ ਹੋਰ ਬੈਂਕਾਂ ਵੱਲੋਂ ਵੀ ਚੁੱਕੇ ਜਾਣ ਦੀ ਸੰਭਾਵਨਾ ਹੈ। ਐੱਸਬੀਆਈ ਦੀ ਵੈੱਬਸਾਈਟ ’ਤੇ ਜਾਰੀ ਅੰਕੜਿਆਂ ਅਨੁਸਾਰ 46-179 ਦਿਨ ਦੀ ਐੱਫਡੀ ਲਈ ਦਰ 4.75 ਫੀਸਦ ਤੋਂ ਵਧਾ ਕੇ 5.50 ਫੀਸਦ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ 180-210 ਦਿਨ ਅਤੇ 211 ਦਿਨ ਤੋਂ ਲੈ ਕੇ ਇੱਕ ਸਾਲ ਦੀ ਐੱਫਡੀ ’ਤੇ 25 ਆਧਾਰ ਅੰਕ ਦਾ ਵਾਧਾ ਹੋਇਆ ਹੈ ਜੋ ਕ੍ਰਮਵਾਰ ਛੇ ਫੀਸਦ ਤੋਂ 6.25 ਫੀਸਦ ਹੈ। ਦੋ ਕਰੋੜ ਰੁਪਏ ਤੋਂ ਘੱਟ ਦੀ ਐੱਫਡੀ ’ਤੇ ਨਵੀਆਂ ਦਰਾਂ 15 ਮਈ 2024 ਤੋਂ ਲਾਗੂ ਹੋਣਗੀਆਂ। -ਪੀਟੀਆਈ
Advertisement
Advertisement
Advertisement