For the best experience, open
https://m.punjabitribuneonline.com
on your mobile browser.
Advertisement

ਐੱਸਬੀਆਈ ਦੇ ਗਾਹਕ ਸੇਵਾ ਕੇਂਦਰ ਦੇ ਸਟਾਫ਼ ’ਤੇ ਪੈਸੇ ਖ਼ੁਰਦ-ਬੁਰਦ ਕਰਨ ਦਾ ਦੋਸ਼

06:27 AM Aug 05, 2024 IST
ਐੱਸਬੀਆਈ ਦੇ ਗਾਹਕ ਸੇਵਾ ਕੇਂਦਰ ਦੇ ਸਟਾਫ਼ ’ਤੇ ਪੈਸੇ ਖ਼ੁਰਦ ਬੁਰਦ ਕਰਨ ਦਾ ਦੋਸ਼
ਜਾਣਕਾਰੀ ਦਿੰਦੇ ਹੋਏ ਪਰਵਾਸੀ ਮਜ਼ਦੂਰ।
Advertisement

ਪੱਤਰ ਪ੍ਰੇਰਕ
ਬਨੂੜ, 4 ਅਗਸਤ
ਮੂਲ ਰੂਪ ਵਿੱਚ ਯੂਪੀ ਦੇ ਵਸਨੀਕ ਤੇ ਪਿਛਲੇ ਸਮੇਂ ਤੋਂ ਬਨੂੜ ਰਹਿ ਰਹੇ ਤਿੰਨ ਪਰਵਾਸੀ ਮਜ਼ਦੂਰਾਂ ਨੇ ਐੱਸਬੀਆਈ ਦੇ ਗਾਹਕ ਸੇਵਾ ਕੇਂਦਰ ਦੇ ਸਟਾਫ਼ ’ਤੇ ਉਨ੍ਹਾਂ ਦੇ ਖਾਤਿਆਂ ਵਿੱਚੋਂ ਪੈਸੇ ਕਢਾਏ ਜਾਣ ਦਾ ਦੋਸ਼ ਲਾਇਆ ਹੈ।
ਇਨ੍ਹਾਂ ਮਜ਼ਦੂਰਾਂ ਨੇ ਬੈਂਕ ਦੀ ਬਰਾਂਚ ਮੈਨੇਜਰ ਤੇ ਹੋਰਨਾਂ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਪੀੜਤ ਅਵਨੀਸ਼, ਚੰਦਰੇਸ਼ ਕੁਮਾਰੀ ਤੇ ਸਵਰਾਜ ਕੁਮਾਰ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਉਤਰ ਪ੍ਰਦੇਸ਼ ਸਥਿਤ ਐੱਸਬੀਆਈ ਦੀ ਬ੍ਰਾਂਚ ਵਿੱਚ ਖਾਤੇ ਹਨ। ਉਹ ਐੱਸਬੀਆਈ ਦੇ ਗਾਹਕ ਸੇਵਾ ਕੇਂਦਰ ਰਾਹੀਂ ਪਿੱਛੇ ਪਰਿਵਾਰ ਨੂੰ ਪੈਸੇ ਭੇਜਦੇ ਹਨ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਦਾ ਸਟਾਫ਼ ਉਨ੍ਹਾਂ ਕੋਲੋਂ ਵਾਧੂ ਅੰਗੂਠੇ ਲਗਵਾ ਕੇ ਖੁਦ ਪੈਸੈ ਕਢਵਾ ਲੈਂਦਾ ਹੈ।
ਸਵਰਾਜ ਨੇ ਦੱਸਿਆ ਕਿ ਉਨ੍ਹਾਂ ਨਾਲ ਹੋਏ ਧੋਖੇ ਦਾ ਉਦੋਂ ਪਤਾ ਲੱਗਾ ਜਦੋਂ ਯੂਪੀ ਜਾ ਕੇ ਉਸ ਨੇ ਆਪਣੀ ਪਤਨੀ ਦੇ ਖਾਤੇ ਵਿੱਚੋਂ ਪੈਸੇ ਕਢਵਾਏ ਤਾਂ ਉਹ ਘੱਟ ਨਿਕਲੇ।

Advertisement

ਕੀ ਕਹਿੰਦੇ ਨੇ ਬੈਂਕ ਅਧਿਕਾਰੀ

ਐੱਸਬੀਆਈ ਬੈਂਕ ਬਨੂੜ ਬਰਾਂਚ ਦੀ ਮੈਨੇਜਰ ਰੇਨੂਕਾ ਨੇ ਕਿਹਾ ਕਿ ਪੀੜਤ ਖਪਤਕਾਰਾਂ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ ਸਬੰਧੀ ਮੁੱਖ ਦਫ਼ਤਰ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾ ਕੇਂਦਰਾਂ ਨਾਲ ਬ੍ਰਾਂਚ ਦਾ ਸਬੰਧ ਨਹੀਂ ਹੁੰਦਾ, ਇਹ ਹੈੱਡ ਆਫਿਸ ਵੱਲੋਂ ਸਿੱਧੇ ਖੋਲ੍ਹੇ ਜਾਂਦੇ ਹਨ। ਉਧਰ ਐੱਸਬੀਆਈ ਦੀ ਗਾਹਕ ਸੇਵਾ ਕੇਂਦਰ ਦੀ ਖਜ਼ਾਨਚੀ ਮਨੀਸ਼ਾ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਖਪਤਕਾਰਾਂ ਦੇ ਪੈਸੇ ਕੱਟੇ ਹਨ ਤਾਂ ਪੜਤਾਲ ਕਰਕੇ ਪੈਸੇ ਵਾਪਸ ਦਿਵਾਏ ਜਾਣਗੇ।

Advertisement

Advertisement
Author Image

Advertisement