ਸਾਵਣ ਆਇਆ ਕਵੀ ਦਰਬਾਰ ਕਰਵਾਇਆ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 7 ਅਗਸਤ
ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਪੰਜਾਬੀ ਸਾਹਿਤ ਸਭਾ ਮਾਹਿਲਪੁਰ ਵੱਲੋਂ 35ਵਾਂ ਸਾਵਣ ਆਇਆ ਕਵੀ ਦਰਬਾਰ ਪ੍ਰਧਾਨ ਸੁਰਿੰਦਰ ਪਾਲ ਸਿੰਘ ਪ੍ਰਦੇਸੀ ਤੇ ਉੱਪ ਪ੍ਰਧਾਨ ਰੁਪਿੰਦਰ ਜੋਤ ਸਿੰਘ ਬੱਬੂ ਮਾਹਿਲਪੁਰੀ ਦੀ ਅਗਵਾਈ ’ਚ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਰਵਾਸੀ ਭਾਰਤੀ ਰਜਿੰਦਰ ਸਿੰਘ ਫਲੋਰਾ ਅਤੇ ਵਾਤਾਵਰਣ ਪ੍ਰੇਮੀ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਪ੍ਰੋ. ਸੰਧੂ ਵਰਿਆਣਵੀ, ਡਾ. ਜਗਤਾਰ ਸਿੰਘ, ਡਿਪਟੀ ਡਾਇਰੈਕਟਰ ਸੁਰਿੰਦਰ ਪਾਲ ਝੱਲ, ਸਿੱਖਿਆ ਅਫਸਰ ਡਾ. ਕੁਲਤਰਨਜੀਤ ਸਿੰਘ, ਪਿ੍ੰ. ਡਾ. ਰੋਹਤਾਂਸ਼, ਪਿ੍. ਡਾ. ਜਸਪਾਲ ਸਿੰਘ, ਜਗਦੀਪ ਸਿੰਘ , ਕਰਨੈਲ ਸਿੰਘ ਜਾਂਗਣੀਵਾਾਲ, ਕੁਲਦੀਪ ਕੌਰ ਫਲੋਰਾ ਅਤੇ ਪਿ੍ੰ. ਤਜਿੰਦਰ ਕੌਰ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਕਵੀ ਰਾਮੇਸ਼ ਬੇਧੜਕ, ਸੰਤੋਖ ਸਿੰਘ ਵੀਰ, ਸੁਖਦੇਵ ਨਡਾਲੋਂ, ਗੁਲਜਾਰ ਸਿੰਘ ਕਲਕਟ, ਸੁਰਜੀਤ ਸਿੰਘ ਖਾਨਪੁਰੀ, ਦਿਲਬਹਾਰ ਸ਼ੋਕਤ, ਜੀਵਨ ਚੰਦੇਲੀ, ਜਗਜੀਤ ਸਿੰਘ ਗਣੇਸ਼ਪੁਰ, ਪਰਮਜੀਤ ਕਾਤਬਿ, ਬਲਜਿੰਦਰ ਮਾਨ ਸਮੇਤ ਹੋਰ ਵੱਖ ਵੱਖ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਸਭਾ ਵੱਲੋਂ ਪ੍ਰਿੰ. ਜਸਵਿੰਦਰ ਸਿੰਘ ਜੱਸੀ, ਡਾ. ਬਲਵੀਰ ਕੌਰ ਰੀਹਲ, ਧਰਮਪਾਲ ਗੌਤਮ, ਰਘੁਵੀਰ ਸਿੰਘ ਕਲੋਆ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੁਆਬਾ ਵਾਤਾਵਰਣ ਪ੍ਰੇਮੀ ਕਮੇਟੀ ਵਲੋਂ ਮੁਫਤ ਅੰਬਾਂ ਦੇ ਬੂਟੇ ਵੰਡੇ ਗਏ।
ਇਸ ਮੌਕੇ ਲੇਖਕ ਤੇ ਗੀਤਕਾਰ ਗੁਰਮਿੰਦਰ ਕੈਂਡੋਵਾਲ, ਵਿਜੇ ਬੰਬੇਲੀ, ਤਲਵਿੰਦਰ ਸਿੰਘ ਹੀਰ, ਤਰਨਜੀਤ ਗੋਗੋ, ਮਾ. ਕਰਮ ਸਿੰਘ, ਦਵਿੰਦਰ ਸਿੰਘ ਡਾਂਡੀਆ, ਸੁਰਿੰਦਰ ਸਿੰਘ, ਜੈ ਸ਼ਰਮਾਂ , ਹਰਪ੍ਰੀਤ ਕੌਰ, ਕਿਰਨਦੀਪ ਕੌਰ ਪਿ੍ਰੰ.ਸੁਰਜੀਤ ਸਿੰਘ, ਪ੍ਰੋ ਸਰਵਣ ਸਿੰਘ, ਦਵਿੰਦਰ ਸਿੰਘ ਬਾਹੋਵਾਲ, ਸਰਬਜੀਤ ਸਿੰਘ ਸਾਬੀ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।