ਸਾਵਿੱਤਰੀ ਬਾਈ ਫੂਲੇ ਦਾ ਜਨਮ ਦਿਨ ਮਨਾਇਆ
07:58 AM Jan 06, 2025 IST
ਕੁਲਦੀਪ ਸਿੰਘ
ਚੰਡੀਗੜ੍ਹ, 5 ਜਨਵਰੀ
ਟ੍ਰਾਈਸਿਟੀ ਸੈਣੀ ਵਿਕਾਸ ਮੰਚ ਵੱਲੋਂ ਪਹਿਲੀ ਮਹਿਲਾ ਅਧਿਆਪਕਾ ਮਾਤਾ ਸਾਵਿੱਤਰੀ ਬਾਈ ਫੂਲੇ ਦਾ 194ਵਾਂ ਜਨਮ ਦਿਨ ਸੈਕਟਰ-24 ਸਥਿਤ ਸੈਣੀ ਭਵਨ ਵਿਖੇ ਮਨਾਇਆ ਗਿਆ। ਮੰਚ ਦੇ ਪ੍ਰਧਾਨ ਜੈ ਸਿੰਘ ਸੈਣੀ ਅਤੇ ਸੁਸ਼ੀਲਾ ਸਿੰਘਾਨੀਆ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿੱਚ ਨਿਗਮ ਕੌਂਸਲਰ ਅਤੇ ਕੋਆਪਰੇਟਿਵ ਬੈਂਕ ਲਿਮਟਡ ਦੇ ਡਾਇਰੈਕਟਰ ਹਰਦੀਪ ਸਿੰਘ ਨੇ ਸਾਵਿਤਰੀ ਬਾਈ ਫੂਲੇ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਮਾਤਾ ਸਾਵਿੱਤਰੀ ਬਾਈ ਫੂਲੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ, ਕਵੀ ਅਤੇ ਸਮਾਜ ਸੇਵਿਕਾ ਸਨ, ਜਿਨ੍ਹਾਂ ਦਾ ਉਦੇਸ਼ ਲੜਕੀਆਂ ਨੂੰ ਸਿੱਖਿਅਤ ਕਰਨਾ ਸੀ। ਜਦੋਂ ਲੜਕੀਆਂ ਦਾ ਸਕੂਲ ਜਾਣਾ ਪਾਪ ਸਮਝਿਆ ਜਾਂਦਾ ਸੀ, ਉਨ੍ਹਾਂ ਅਜਿਹੇ ਸਮੇਂ ਵਿੱਚ ਲੜਕੀਆਂ ਨੂੰ ਪੜ੍ਹਾਉਣ ਦਾ ਬੀੜਾ ਚੁੱਕਿਆ ਅਤੇ ਆਪਣੇ ਪਤੀ ਨਾਲ ਮਿਲ ਕੇ ਲੜਕੀਆਂ ਵਾਸਤੇ ਪਹਿਲਾ ਸਕੂਲ ਸਥਾਪਿਤ ਕੀਤਾ। ਮੰਚ ਦੇ ਜਨਰਲ ਸਕੱਤਰ ਸ਼ਿਵਚਰਨ ਸੈਣੀ ਅਤੇ ਮੀਤ ਪ੍ਰਧਾਨ ਰਾਜਬੀਰ ਸੈਣੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ।
Advertisement
Advertisement