For the best experience, open
https://m.punjabitribuneonline.com
on your mobile browser.
Advertisement

ਸੌਰਵ ਗਰਗ ਨੇ ਕਾਂਗਰਸ ਦੀ ਸੀਟ ਲਈ ਦਾਅਵੇਦਾਰੀ ਠੋਕੀ

06:37 AM Aug 05, 2024 IST
ਸੌਰਵ ਗਰਗ ਨੇ ਕਾਂਗਰਸ ਦੀ ਸੀਟ ਲਈ ਦਾਅਵੇਦਾਰੀ ਠੋਕੀ
Advertisement

ਪੱਤਰ ਪ੍ਰੇਰਕ
ਪੰਚਕੂਲਾ, 4 ਅਗਸਤ
ਨੌਜਵਾਨ ਕਾਂਗਰਸੀ ਆਗੂ ਸੌਰਵ ਗਰਗ ਨੇ ਪੰਚਕੂਲਾ ਵਿਧਾਨ ਸਭਾ ਸੀਟ ਲਈ ਕਾਂਗਰਸ ਦੀ ਸੀਟ ’ਤੇ ਆਪਣੀ ਦਾਅਵੇਦਾਰੀ ਠੋਕੀ ਹੈ। ਸੌਰਵ ਗਰਗ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਲਈ ਕੰਮ ਕਰ ਰਹੇ ਹਨ ਅਤੇ ਭੁਪਿੰਦਰ ਸਿੰਘ ਹੁੱਡਾ ਵੱਲੋਂ ਉਸ ਦੇ ਕੰਮਾਂ ਦੀ ਤਾਰੀਫ ਵੀ ਕੀਤੀ ਗਈ ਹੈ। ਸੌਰਵ ਗਰਗ ਨੇ ਦੱਸਿਆ ਕਿ ਉਹ ਪੰਚਕੂਲਾ ਹਲਕੇ ਦੀ ਸਿਆਸੀ ਨਬਜ਼ ਪਹਿਚਾਣਦੇ ਹਨ ਅਤੇ ਉਹ ਕਾਫੀ ਪੁਰਾਣੇ ਸਮੇਂ ਤੋਂ ਪੰਚਕੂਲਾ ਵਿੱਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪੰਚਕੂਲਾ ਵਿੱਚ ਲੋਕਾਂ ਦੀਆਂ ਸਮੱਸਿਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਉਨ੍ਹਾਂ ਦੀ ਪੂਰੇ ਇਲਾਕੇ ਵਿੱਚ ਪਹਿਚਾਣ ਹੈ। ਸੌਰਵ ਗਰਗ ਪੰਚਕੂਲਾ ਵਿੱਚ ਕਾਂਗਰਸ ਪਾਰਟੀ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹਨ ਅਤੇ ਉਹ ਦੋ ਦਰਜਨ ਸੰਸਥਾਵਾਂ ਦੇ ਅਹੁਦੇਦਾਰ ਵੀ ਰਹੇ ਹਨ।

Advertisement
Advertisement
Author Image

Advertisement