ਸੌਂਦ ਵੱਲੋਂ 80 ਫੀਸਦ ਪੰਚਾਇਤਾਂ ’ਤੇ ਜਿੱਤ ਦਾ ਦਾਅਵਾ ਝੂਠਾ: ਕੋਟਲੀ
11:09 AM Oct 19, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਅਕਤੂਬਰ
ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਅੱਜ ਇਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ‘ਆਪ’ ਵੱਲੋਂ 80 ਫੀਸਦ ਪੰਚਾਇਤਾਂ ਬਣਾਉਣ ਦਾ ਕੀਤਾ ਗਿਆ ਦਾਅਵਾ ਝੂਠਾ ਹੈ। ਉਨ੍ਹਾਂ ਮੰਤਰੀ ਦੇ ਖਾਸ ਵਿਅਕਤੀ ’ਤੇ ਇਕ ਪਿੰਡ ਵਿੱਚ ਚੋਣਾਂ ਦੌਰਾਨ ਧੱਕੇਸ਼ਾਹੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਹੁਣ ਲੋਕਤੰਤਰ ਨਹੀਂ ਹੈ। ਸ੍ਰੀ ਕੋਟਲੀ ਨੇ ਕਿਹਾ ਕਿ ਪੰਚਾਇਤ ਮੰਤਰੀ ਨੂੰ ਇਨ੍ਹਾਂ ਦੋਸ਼ਾਂ ਸਬੰਧੀ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸੌਂਦ ਨੇ 80 ਫੀਸਦ ਪੰਚਾਇਤਾਂ ਵਿੱਚ ਜਿੱਤ ਦੇ ਦਾਅਵੇ ਕਰਦਿਆਂ ਖੰਨਾ ਬਲਾਕ ਦੇ 67 ’ਚੋਂ 52 ਪਿੰਡਾਂ ’ਤੇ ‘ਆਪ’ ਦੀ ਜਿੱਤ ਦੱਸੀ ਹੈ, ਜੋ ਝੂਠ ਹੈ। ਉਨ੍ਹਾਂ ਕਿਹਾ ਕਿ 16 ਪਿੰਡਾਂ ਵਿੱਚ ਸਰਬਸੰਮਤੀ ਹੋਈ ਹੈ, ਜਿਸ ਵਿਚ ਕਰੀਬ 15 ਸਰਪੰਚ ਕਾਂਗਰਸ ਤੇ 7 ਅਕਾਲੀ ਦਲ ਦੇ ਜਿੱਤੇ ਹਨ।
Advertisement
Advertisement
Advertisement