For the best experience, open
https://m.punjabitribuneonline.com
on your mobile browser.
Advertisement

ਸਾਊਦੀ ਅਰਬ ਤੇ ਪਾਕਿਸਤਾਨ ਨੇ ਨਵੀਂ ਦਿੱਲੀ-ਇਸਲਾਮਾਬਾਦ ਵਾਰਤਾ ’ਤੇ ਦਿੱਤਾ ਜ਼ੋਰ

06:38 AM Apr 09, 2024 IST
ਸਾਊਦੀ ਅਰਬ ਤੇ ਪਾਕਿਸਤਾਨ ਨੇ ਨਵੀਂ ਦਿੱਲੀ ਇਸਲਾਮਾਬਾਦ ਵਾਰਤਾ ’ਤੇ ਦਿੱਤਾ ਜ਼ੋਰ
Advertisement

ਇਸਲਾਮਾਬਾਦ/ਜਦਾਹ, 8 ਅਪਰੈਲ
ਸਾਊਦੀ ਅਰਬ ਤੇ ਪਾਕਿਸਤਾਨ ਨੇ ਕਸ਼ਮੀਰ ਮਸਲੇ ਸਮੇਤ ਹੋਰ ਕਈ ਪੈਂਡਿੰਗ ਮਸਲੇ ਸੁਲਝਾਉਣ ਲਈ ਨਵੀਂ ਦਿੱਲੀ ਤੇ ਇਸਲਾਮਾਬਾਦ ਵਿਚਾਲੇ ਗੱਲਬਾਤ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਇਹ ਗੱਲ ਇੱਕ ਸਾਂਝੇ ਬਿਆਨ ’ਚ ਕਹੀ ਗਈ ਜੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਿਾਜ਼ ਸ਼ਰੀਫ ਅਤੇ ਸਾਊਦੀ ਸ਼ਾਸਕ ਪ੍ਰਿੰਸ ਮੁਹੰਮਦ ਬਿਨ ਸਲਮਾਨ ਵਿਚਾਲੇ 7 ਅਪਰੈਲ ਨੂੰ ਮੱਕਾ ਦੇ ਅਲ-ਸਫਾ ਪੈਲੇਸ ’ਚ ਹੋਈ ਇੱਕ ਅਧਿਕਾਰਤ ਮੀਟਿੰਗ ਤੋਂ ਬਾਅਦ ਜਾਰੀ ਕੀਤਾ ਗਿਆ। ਸਾਂਝੇ ਬਿਆਨ ਅਨੁਸਾਰ ਉਨ੍ਹਾਂ ਦੀ ਚਰਚਾ ਸਾਊਦੀ ਅਰਬ ਤੇ ਪਾਕਿਸਤਾਨ ਵਿਚਾਲੇ ਭਾਈਚਾਰੇ ਵਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵੱਖ ਵੱਖ ਖੇਤਰਾਂ ’ਚ ਸਹਿਯੋਗ ਵਧਾਉਣ ਦੇ ਰਾਹ ਲੱਭਣ ’ਤੇ ਕੇਂਦਰਿਤ ਰਹੀ। ਦੋਵਾਂ ਧਿਰਾਂ ਨੇ ਖਿੱਤੇ ’ਚ ਸ਼ਾਂਤੀ ਤੇ ਸਥਿਰਤਾ ਯਕੀਨੀ ਬਣਾਉਣ ਲਈ ਪਾਕਿਸਤਾਨ ਤੇ ਭਾਰਤ ਵਿਚਾਲੇ ਗੱਲਬਾਤ ਦੇ ਮਹੱਤਵ ’ਤੇ ਜ਼ੋਰ ਦਿੱਤਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਕਸ਼ਮੀਰ ਸਮੇਤ ਹੋਰ ਖੇਤਰੀ ਮੁੱਦਿਆਂ ’ਤੇ ਵੀ ਚਰਚਾ ਕੀਤੀ। ਇਸ ਵਿੱਚ ਕਿਹਾ ਗਿਆ, ‘ਦੋਵਾਂ ਧਿਰਾਂ ਨੇ ਖਿੱਤੇ ’ਚ ਅਮਨ-ਸ਼ਾਂਤੀ ਤੇ ਸਥਿਰਤਾ ਯਕੀਨੀ ਬਣਾਉਣ ਲਈ ਦੋਵਾਂ ਮੁਲਕਾਂ ਵਿਚਾਲੇ ਲਟਕਦੇ ਮੁੱਦਿਆਂ, ਖਾਸ ਤੌਰ ’ਤੇ ਜੰਮੂ ਕਸ਼ਮੀਰ ਵਿਵਾਦ ਦਾ ਹੱਲ ਕਰਨ ਲਈ ਪਾਕਿਸਤਾਨ ਤੇ ਭਾਰਤ ਵਿਚਾਲੇ ਗੱਲਬਾਤ ’ਤੇ ਜ਼ੋਰ ਦਿੱਤਾ।’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×