For the best experience, open
https://m.punjabitribuneonline.com
on your mobile browser.
Advertisement

ਸਤਵਿੰਦਰ ਕੌਰ ਦਾ ਪਲੇਠਾ ਕਾਵਿ-ਸੰਗ੍ਰਹਿ ‘ਮਨ ਦੀ ਉਡਾਣ’ ਲੋਕ ਅਰਪਣ

08:21 AM Jul 06, 2024 IST
ਸਤਵਿੰਦਰ ਕੌਰ ਦਾ ਪਲੇਠਾ ਕਾਵਿ ਸੰਗ੍ਰਹਿ ‘ਮਨ ਦੀ ਉਡਾਣ’ ਲੋਕ ਅਰਪਣ
ਪੁਸਤਕ ਲੋਕ ਅਰਪਣ ਕਰਦੇ ਹੋਏ ਸਾਹਿਤਕਾਰ।
Advertisement

ਕੁਲਦੀਪ ਸਿੰਘ
ਨਵੀਂ ਦਿੱਲੀ, 5 ਜੁਲਾਈ
ਪੱਛਮੀ ਦਿੱਲੀ ਦੇ ਕੀਰਤੀ ਨਗਰ ਵਿੱਚ ਹੈਰੀਟੇਜ ਐਂਡ ਕਲਚਰ ਫ਼ਾਊਂਡੇਸ਼ਨ ਵੱਲੋਂ ਰਾਣੀ ਸਤਵਿੰਦਰ ਕੌਰ ਦਾ ਪਲੇਠਾ ਕਾਵਿ-ਸੰਗ੍ਰਹਿ ‘ਮਨ ਦੀ ਉਡਾਣ’ ਲੋਕ ਅਰਪਣ ਕੀਤਾ ਗਿਆ। ਇਸ ਕਾਵਿ-ਸੰਗ੍ਰਹਿ ਵਿਚ ਪੰਜਾਬੀ ਦੇ ਨਾਲ-ਨਾਲ ਹਿੰਦੀ ਦੀਆਂ ਕਵਿਤਾਵਾਂ ਵੀ ਸ਼ਾਮਲ ਹਨ। ਮੁੱਖ ਮਹਿਮਾਨ ਵਜੋਂ ਬੀਬੀ ਰਣਜੀਤ ਕੌਰ ਨੇ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਤੇ ਰਾਣੀ ਸਤਵਿੰਦਰ ਕੌਰ ਤੋਂ ਭਵਿੱਖ ਵਿੱਚ ਵੀ ਹੋਰ ਸਾਹਿਤਕ ਰਚਨਾਵਾਂ ਦੀ ਉਮੀਦ ਕਰਦਿਆਂ ਮੁਬਾਰਕਬਾਦ ਦਿੱਤੀ। ਇਸ ਮੌਕੇ ਫ਼ਾਊਂਡੇਸ਼ਨ ਦੀ ਡਾਇਰੈਕਟਰ ਹਰਜੀਤ ਕੌਰ, ਪ੍ਰਧਾਨ ਅਮਰਜੀਤ ਸਿੰਘ ਟੱਕਰ, ਮੀਤ ਪ੍ਰਧਾਨ ਅਸ਼ੋਕ ਚੁੱਘ, ਪ੍ਰੋਫ਼ੈਸਰ ਹਰਮਿੰਦਰ ਸਿੰਘ, ਕਵੀਤਰੀ ਇੰਦਰਜੀਤ ਕੌਰ, ਮੈਤ੍ਰੇਈ ਕਾਲਜ ਦੀ ਐਸੋਸੀਏਟ ਪ੍ਰੋ. ਹਰਚਰਨ ਕੌਰ ਆਦਿ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਅਖੀਰ ਵਿਚ ਰਾਣੀ ਸਤਵਿੰਦਰ ਕੌਰ ਨੇ ਮਹਿਮਾਨਾਂ ਦੀ ਮੌਜੂਦਗੀ ਵਿਚ ਆਪਣਾ ਜਨਮ ਦਿਨ ਵੀ ਮਨਾਇਆ।

Advertisement

Advertisement
Advertisement
Author Image

sanam grng

View all posts

Advertisement