For the best experience, open
https://m.punjabitribuneonline.com
on your mobile browser.
Advertisement

ਸਤਵਿੰਦਰ ਬੇਗੋਵਾਲੀਆ ਦੀ ਪੁਸਤਕ ‘ਆਰ ਕਿ ਪਾਰ’ ਭਲਕੇ ਹੋਵੇਗੀ ਰਿਲੀਜ਼

07:35 AM Mar 30, 2024 IST
ਸਤਵਿੰਦਰ ਬੇਗੋਵਾਲੀਆ ਦੀ ਪੁਸਤਕ ‘ਆਰ ਕਿ ਪਾਰ’ ਭਲਕੇ ਹੋਵੇਗੀ ਰਿਲੀਜ਼
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਜਲੰਧਰ: ਆਈਸੀ ਨੰਦਾ ਪੁਰਸਕਾਰ ਜੇਤੂ ਨਾਟਕਕਾਰ ਪ੍ਰੋ. ਸਤਵਿੰਦਰ ਬੇਗੋਵਾਲੀਆ ਦੀ ਸਤਵੀਂ ਪੁਸਤਕ ‘ਆਰ ਕਿ ਪਾਰ’ (ਪੂਰਾ ਨਾਟਕ ) ਨੂੰ 31 ਮਾਰਚ ਬਾਅਦ ਦੁਪਹਿਰ 12-30 ਵਜੇ ਚੋਣਵੇਂ ਸਾਹਿਤਕਾਰਾਂ ਅਤੇ ਕਲਾਕਾਰਾਂ ਵੱਲੋਂ ਕਸਬਾ ਬੇਗੋਵਾਲ ਵਿੱਚ ਰਿਲੀਜ਼ ਕੀਤਾ ਜਾਵੇਗਾ। ਅਦਾਰਾ ਰੂਹ ਪੰਜਾਬੀ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਵਿੱਚ ਪ੍ਰੋ. ਸਰਦੂਲ ਸਿੰਘ ਔਜਲਾ, ਪ੍ਰੋ. ਗੁਰਜੀਤ ਕੌਰ, ਡਾ. ਕਰਮਜੀਤ ਸਿੰਘ ਨਡਾਲਾ ਅਤੇ ਨਿਰਮਲ ਸਿੰਘ ਖੱਖ ਉਕਤ ਪੁਸਤਕ ਦੀ ਸਮੀਖਿਆ ਕਰਨਗੇ। ਅਦਾਰਾ ਰੂਹ ਪੰਜਾਬੀ ਦੇ ਕੋਆਰਡੀਨੇਟਰ ਦਲਜੀਤ ਸਿੰਘ ਰਤਨ ਨੇ ਦੱਸਿਆ ਕਿ ਇਸ ਮੌਕੇ ਬਲਵੀਰ ਭੱਲੀ, ਲਖਵਿੰਦਰ ਘੁੰਮਣ, ਸੁਰਿੰਦਰ ਬਾਕਰਪੁਰੀ, ਅਮਰੀਕ ਸ਼ੋਂਕੀ, ਮਾਸਟਰ ਨਿਸ਼ਾਨ ਸਿੰਘ ਅਤੇ ਮੈਡਮ ਸੁਰਿੰਦਰ ਪਾਲ ਕੌਰ ਗਾਇਕੀ ਦੀ ਮਹਿਕ ਵੰਡਣਗੇ। -ਪੱਤਰ ਪ੍ਰੇਰਕ

Advertisement

Advertisement
Advertisement
Author Image

joginder kumar

View all posts

Advertisement