ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਤਵਿਕ-ਚਿਰਾਗ ਨੇ ਥਾਈਲੈਂਡ ਓਪਨ ਦਾ ਖ਼ਿਤਾਬ ਜਿੱਤਿਆ

07:44 AM May 20, 2024 IST
ਜੇਤੂ ਤਗਮਿਆਂ ਅਤੇ ਟਰਾਫੀ ਨਾਲ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ। -ਫੋਟੋ: ਪੀਟੀਆਈ

ਬੈਂਕਾਕ, 19 ਮਈ
ਭਾਰਤ ਦੀ ਸਟਾਰ ਬੈਡਮਿੰਟਨ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਚੀਨ ਦੇ ਚੇਨ ਬੋ ਯਾਂਗ ਅਤੇ ਲਿਊ ਯੀ ਨੂੰ ਹਰਾ ਕੇ ਥਾਈਲੈਂਡ ਓਪਨ ਸੁਪਰ 500 ਬੈਡਮਿੰਟਨ ਪੁਰਸ਼ ਡਬਲਜ਼ ਦਾ ਖ਼ਿਤਾਬ ਲਿਆ। ਦੁਨੀਆ ਦੀ ਤੀਜੇ ਨੰਬਰ ਦੀ ਜੋੜੀ ਨੇ 29ਵੀਂ ਰੈਂਕਿੰਗ ਵਾਲੀ ਵਿਰੋਧੀ ਟੀਮ ਨੂੰ 21-15, 21-15 ਨਾਲ ਹਰਾਇਆ। ਇਹ ਏਸ਼ਿਆਈ ਖੇਡਾਂ ਦੀ ਚੈਂਪੀਅਨ ਜੋੜੀ ਦਾ ਸੀਜ਼ਨ ਦਾ ਦੂਜਾ ਬੀਡਬਲਿਊਐੱਫ ਵਿਸ਼ਵ ਟੂਰ ਖਿਤਾਬ ਅਤੇ ਕਰੀਅਰ ਦਾ ਨੌਵਾਂ ਖਿਤਾਬ ਹੈ। ਜੋੜੀ ਨੇ ਮਾਰਚ ਵਿੱਚ ਫਰੈਂਚ ਓਪਨ ਸੁਪਰ 750 ਦਾ ਖਿਤਾਬ ਜਿੱਤਿਆ ਸੀ। ਜਿੱਤ ਤੋਂ ਬਾਅਦ ਚਿਰਾਗ ਨੇ ਕਿਹਾ, ‘‘ਬੈਂਕਾਕ ਸਾਡੇ ਲਈ ਖਾਸ ਹੈ। ਅਸੀਂ 2019 ’ਚ ਇੱਥੇ ਪਹਿਲੀ ਵਾਰ ਸੁਪਰ ਸੀਰੀਜ਼ ਅਤੇ ਫਿਰ ਥੌਮਸ ਕੱਪ ਜਿੱਤਿਆ ਸੀ।’’ ਸਾਤਵਿਕ ਨੇ ਕਿਹਾ, ‘‘ਉਮੀਦ ਹੈ ਕਿ ਇਸ ਜਿੱਤ ਤੋਂ ਬਾਅਦ ਅਸੀਂ ਆਉਣ ਵਾਲੇ ਟੂਰਨਾਮੈਂਟਾਂ ’ਚ ਵੀ ਲੈਅ ਕਾਇਮ ਰੱਖ ਸਕਾਂਗੇ।’’ ਪੈਰਿਸ ਓਲੰਪਿਕ ਬਾਰੇ ਪੁੱਛੇ ਜਾਣ ’ਤੇ ਚਿਰਾਗ ਨੇ ਕਿਹਾ, ‘‘ਸਿਰਫ ਅਸੀਂ ਹੀ ਨਹੀਂ ਬਲਕਿ ਸਾਰੇ ਖਿਡਾਰੀ ਉੱਥੇ ਤਗਮਾ ਜਿੱਤਣ ਲਈ ਹੀ ਜਾਣਾ ਚਾਹੁੰਦੇ ਹਨ। ਉਮੀਦ ਹੈ ਕਿ ਅਸੀਂ ਉੱਥੇ ਵੀ ਚੰਗਾ ਪ੍ਰਦਰਸ਼ਨ ਕਰਾਂਗੇ।’’
ਸਾਤਵਿਕ ਅਤੇ ਚਿਰਾਗ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਦੂਜੇ ਗੇੜ ’ਚ ਹਾਰ ਗਏ ਸਨ। ਇਸ ਤੋਂ ਬਾਅਦ ਸੱਟ ਕਾਰਨ ਸਾਤਵਿਕ ਏਸ਼ਿਆਈ ਚੈਂਪੀਅਨਸ਼ਿਪ ਨਹੀਂ ਖੇਡ ਸਕਿਆ। ਭਾਰਤੀ ਜੋੜੀ ਥੌਮਸ ਕੱਪ ਵਿੱਚ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਉਹ ਬਿਨਾ ਕੋਈ ਮੁਕਾਬਲਾ ਹਾਰੇ ਥਾਈਲੈਂਡ ਓਪਨ ਦੇ ਫਾਈਨਲ ਤੱਕ ਪਹੁੰਚੇ। ਲਿਊ ਅਤੇ ਚੇਨ ਨੇ ਵੀ ਫਾਈਨਲ ਤੱਕ ਦੇ ਸਫਰ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਭਾਰਤੀ ਜੋੜੀ ਦੀ ਸ਼ਾਨਦਾਰ ਖੇਡ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। -ਪੀਟੀਆਈ

Advertisement

Advertisement