ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਤਵਿਕ-ਚਿਰਾਗ ਨੇ ਥਾਈਲੈਂਡ ਓਪਨ ਦਾ ਖਿਤਾਬ ਜਿੱਤਿਆ

01:16 PM May 19, 2024 IST

ਬੈਂਕਾਕ, 18 ਮਈ
ਭਾਰਤ ਦੀ ਸਟਾਰ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਨੇ ਚੀਨ ਦੇ ਲਿਊ ਯੀ ਅਤੇ ਚੇਨ ਬੋ ਯਾਂਗ ਨੂੰ ਹਰਾ ਕੇ ਥਾਈਲੈਂਡ ਓਪਨ ਬੈਡਮਿੰਟਨ ਪੁਰਸ਼ ਡਬਲਜ਼ ਦਾ ਖਿਤਾਬ ਜਿੱਤ ਲਿਆ ਹੈ। ਪੈਰਿਸ ਓਲੰਪਿਕ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਦਿਆਂ ਦੁਨੀਆ ਦੀ ਤੀਜੇ ਨੰਬਰ ਦੀ ਜੋੜੀ ਨੇ 29ਵੀਂ ਦਰਜਾਬੰਦੀ ਵਾਲੀ ਵਿਰੋਧੀ ਟੀਮ ਨੂੰ 21-15, 21-15 ਨਾਲ ਹਰਾਇਆ। ਏਸ਼ਿਆਈ ਖੇਡਾਂ ਦੀ ਚੈਂਪੀਅਨ ਜੋੜੀ ਦਾ ਇਹ ਸੈਸ਼ਨ ਦਾ ਦੂਸਰਾ ਖਿਤਾਬ ਹੈ। ਉਸਨੇ ਮਾਰਚ ਵਿੱਚ ਫਰੈਂਚ ਓਪਨ ਸੁਪਰ 750 ਖਿਤਾਬ ਜਿੱਤਿਆ ਸੀ। ਦੋਵੇਂ ਮਲੇਸ਼ੀਆ ਸੁਪਰ 1000 ਅਤੇ ਇੰਡੀਆ ਸੁਪਰ 750 ਵਿੱਚ ਉਪ ਜੇਤੂ ਰਹੇ ਸਨ। ਚਿਰਾਗ ਨੇ ਜਿੱਤ ਮਗਰੋਂ ਕਿਹਾ, ‘‘ਬੈਂਕਾਕ ਸਾਡੇ ਲਈ ਖਾਸ ਹੈ। ਅਸੀਂ ਇੱਥੇ 2019 ਵਿੱਚ ਪਹਿਲੀ ਵਾਰ ਸੁਪਰ ਸੀਰੀਜ਼ ਅਤੇ ਫਿਰ ਥਾਮਸ ਕੱਪ ਜਿੱਤਿਆ ਸੀ।’’ ਸਾਤਵਿਕ ਅਤੇ ਚਿਰਾਗ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਦੂਜੇ ਗੇੜ ਵਿੱਚ ਹਾਰ ਗਏ ਸਨ। ਇਸ ਤੋਂ ਬਾਅਦ ਸਾਤਵਿਕ ਦੀ ਸੱਟ ਕਾਰਨ ਏਸ਼ਿਆਈ ਚੈਂਪੀਅਨਸ਼ਿਪ ਨਹੀਂ ਖੇਡ ਸਕੇ। ਥਾਮਸ ਕੱਪ ਵਿੱਚ ਵੀ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। -ਪੀਟੀਆਈ

Advertisement

Advertisement