ਸਤਲੁਜ ਸਕੂਲ ਵਿੱਚ ਤੀਆਂ ਉਤਸ਼ਾਹ ਨਾਲ ਮਨਾਈਆਂ
10:00 AM Aug 19, 2023 IST
ਤੀਜ ਦੇ ਤਿਉਹਾਰ ਮੌਕੇ ਰੰਗ ਬਿਰੰਗੇ ਪਹਿਰਾਵੇ ਪਾ ਕੇ ਸਕੂਲ ਪਹੁੰਚੇ ਵਿਦਿਆਰਥੀ ਆਪਣੇ ਅਧਿਆਪਕਾਂ ਨਾਲ। -ਫੋਟੋ: ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਹਰਿਆਲੀ ਤੀਜ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਵਿੱਚ ਕਲਾਸ ਨਰਸਰੀ ਤੋਂ ਲੈ ਕੇ ਪੰਜਵੀਂ ਤੱਕ ਦੇ ਵਿਦਿਆਰਥੀਆਂ ਸੰਸਕ੍ਰਿਤ ਵੇਸ਼ ਭੂਸ਼ਾ ਵਿੱਚ ਆ ਕੇ ਤੀਜ ਦੇ ਤਿਉਹਾਰ ਨੂੰ ਦਰਸਾਉਂਦੀਆਂ ਕਈ ਪੇਸ਼ਕਾਰੀਆਂ ਦਿੱਤੀਆਂ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੀ ਪ੍ਰਧਾਨ ਸੰਤੋਸ਼ ਕੌਰ ਘੁੰਮਣ ਤੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਦੀਪ ਜਗਾ ਕੇ ਕੀਤਾ। ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਬੱਚਿਆਂ ਨੂੰ ਤੀਜ ਦੇ ਮਹੱਤਵ ਬਾਰੇ ਦੱਸਦੇ ਕਿਹਾ ਕਿ ਤੀਜ ਦੇ ਤਿਉਹਾਰ ਨੂੰ ਸਾਡੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਹੀ ਪ੍ਰਰੰਪਰਿਕ ਢੰਗ ਨਾਲ ਮਨਾਇਆ ਜਾਂਦਾ ਹੈ ਤੇ ਹਰਿਆਲੀ ਤੀਜ ਮਾਨਸੂਨ ਦੇ ਮੌਸਮ ਦਾ ਸਵਾਗਤ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਤੀਜ ਦਾ ਆਗਮਨ ਸਾਵਨ ਦੇ ਹੋਣ ਵਾਲੇ ਫੁਹਾਰਿਆਂ ਤੋਂ ਹੀ ਸ਼ੁਰੂ ਹੋ ਜਾਂਦਾ ਹੈ ,ਜਿਸ ਵਿੱਚ ਚਾਰੇ ਪਾਸੇ ਹਰਿਆਲੀ ਵੀ ਆਪਣੇ ਮਿੱਠੇ ਗੀਤਾਂ ਨਾਲ ਇਸ ਤਿਉਹਾਰ ਨੂੰ ਮਨਾਉਣ ਲਈ ਕੁਦਰਤ ਵੀ ਗਲੇ ਲਾਉਂਦੀ ਹੈ।
Advertisement
Advertisement