ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਸੂਰਜ ਪੇ ਮੰਗਲ ਭਾਰੀ’ ਰਾਹੀਂ ਕਸਿਆ ਵਿਅੰਗ: ਅਭਿਸ਼ੇਕ

07:52 AM Jul 27, 2020 IST
featuredImage featuredImage

ਮੁੰਬਈ, 26 ਜੁਲਾਈ

Advertisement

ਫਿਲਮਸਾਜ਼ ਅਭਿਸ਼ੇਕ ਸ਼ਰਮਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਨਵੀਂ ਫਿਲਮ ‘ਸੂਰਜ ਪੇ ਮੰਗਲ ਭਾਰੀ’ ਸਮਾਜ ’ਤੇ ਤਨਜ਼ ਕਸਣ ਵਾਲੀ ਹੈ। ਜੋੜੀਆਂ ਬਣਾਉਣ ਲਈ ਲੋਕਾਂ ਵੱਲੋਂ ਟੇਵੇ ਮਿਲਾਉਣ ਦੀ ਪ੍ਰਥਾ ’ਤੇ ਇਸ ਫਿਲਮ ਰਾਹੀਂ ਵਿਅੰਗ ਕਸਿਆ ਗਿਆ ਹੈ। ਫਿਲਮ ’ਚ ਮਨੋਜ ਬਾਜਪਾਈ, ਦਿਲਜੀਤ ਦੁਸਾਂਝ ਅਤੇ ਫਾਤਿਮਾ ਸਨਾ ਸ਼ੇਖ ਅਹਿਮ ਭੂਮਿਕਾਵਾਂ ’ਚ ਹਨ। ਫਿਲਮ ’ਚ ਮਨੋਜ ਬਾਜਪਾਈ ਜਾਸੂਸ ਦੀ ਭੂਮਿਕਾ ਨਿਭਾ ਰਿਹਾ ਹੈ ਜੋ ਲਾੜਿਆਂ ਦੇ ਪਿਛੋਕੜ ਦੀ ਪੜਤਾਲ ਕਰਦਾ ਨਜ਼ਰ ਆਊਂਦਾ ਹੈ। ਸ਼ਰਮਾ ਨੇ ਕਿਹਾ ਕਿ ਇਹ ਪਰਿਵਾਰਕ-ਕਾਮੇਡੀ ਫਿਲਮ ਹੈ। ਉਨ੍ਹਾਂ ਇਸ ਤੋਂ ਪਹਿਲਾਂ ਕਾਮੇਡੀ ਫਿਲਮ ‘ਤੇਰੇ ਬਨਿ ਲਾਦੇਨ’ ਬਣਾਈ ਸੀ। ਉਨ੍ਹਾਂ ਕਿਹਾ ਕਿ ਫਿਲਮ ਬਣਾ ਕੇ ਬਹੁਤ ਮਜ਼ਾ ਆਇਆ ਕਿਉਂਕਿ ਸਾਰੇ ਹੰਢੇ ਹੋਏ ਕਲਾਕਾਰ ਹਨ ਅਤੇ ਉਨ੍ਹਾਂ ਨੂੰ ਬਹੁਤਾ ਕੁਝ ਸਿਖਾਉਣ ਦੀ ਲੋੜ ਨਹੀਂ ਪਈ। ਫਿਲਮ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ ਅਤੇ ਇਸ ਨੂੰ ਸਾਲ ਦੇ ਅਖੀਰ ’ਚ ਰਿਲੀਜ਼ ਕੀਤਾ ਜਾ ਸਕਦਾ ਹੈ। -ਪੀਟੀਆਈ 

Advertisement
Advertisement
Tags :
ਅਭਿਸ਼ੇਕਸੂਰਜਕੱਸਿਆਭਾਰੀਮੰਗਲਰਾਹੀਂਵਿਅੰਗ