ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਤਿੰਦਰ ਸਰਤਾਜ ਨੇ ਨਵੇਂ ਗੀਤ ਲਈ ਫਰੈੈੈੈਂਚ ਭਾਸ਼ਾ ਸਿੱਖੀ

10:03 PM Jun 29, 2023 IST

ਮੁੰਬਈ: ਗੀਤ ‘ਰੁਤਬਾ’, ‘ਸੱਜਣ ਰਾਜ਼ੀ’, ‘ਤਿੱਤਲੀ’ ਅਤੇ ‘ਗੱਲਾਂ ਈ ਨੇ’ ਲਈ ਜਾਣੇ ਜਾਂਦੇ ਪੰਜਾਬ ਦੇ ਉੱਘੇ ਫਨਕਾਰ ਸਤਿੰਦਰ ਸਰਤਾਜ ਨੇ ਆਪਣੇ ਆਉਣ ਵਾਲੇ ਨਵੇਂ ਗੀਤ ‘ਪੈਰਿਸ ਦੀ ਜੁਗਨੀ’ ਵਿਚ ਫਰਾਂਸੀਸੀ (ਫਰੈਂਚ) ਭਾਸ਼ਾ ਦੇ ਕੁਝ ਸ਼ਬਦ ਵਰਤੇ ਹਨ। ਇਸ ਗੀਤ ਰਾਹੀਂ ਸਤਿੰਦਰ ਸਰਤਾਜ ਨੇ ਪਹਿਲੀ ਵਾਰ ਪੰਜਾਬੀ ਤੇ ਫਰਾਂਸੀਸੀ ਭਾਸ਼ਾ ਨੂੰ ਇਕਮਿਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਪਹਿਲਾਂ ਇਹ ਤੈਅ ਹੋਇਆ ਸੀ ਕਿ ਫਰੈਂਚ ਦਾ ਟੋਟਕਾ ਕੋਈ ਸਥਾਨਕ ਫਨਕਾਰ ਗਾਏਗਾ ਪਰ ਸਤਿੰਦਰ ਸਰਤਾਜ ਨੇ ਇਸ ਚੁਣੌਤੀ ਨੂੰ ਕਬੂਲਦਿਆਂ ਖੁਦ ਫਰੈਂਚ ਸਿੱਖ ਕੇ ਇਹ ਗੀਤ ਤਿਆਰ ਕੀਤਾ। ਸਤਿੰਦਰ ਸਰਤਾਜ ਨੇ ਆਖਿਆ,”ਇਹ ਮੇਰੇ ਲਈ ਨਵੇਂ ਸ਼ਬਦ ਸਨ। ਖਾਸ ਕਰਕੇ ਜਦੋਂ ਤੁਸੀਂ ਫਰੈਂਚ ਪੜ੍ਹਦੇ ਹੋ ਤਾਂ ਤੁਸੀਂ ਫਰਾਂਸੀਸੀ ਲੋਕਾਂ ਵਾਂਗ ਸ਼ਬਦਾਂ ਦਾ ਉਚਾਰਨ ਨਹੀਂ ਕਰ ਸਕਦੇ। ਮੈਂ ਕਈ ਕੋਸ਼ਿਸ਼ਾਂ ਕਰਨ ਮਗਰੋਂ ਸੋਚਿਆ ਕਿ ਜਦੋਂ ਮੈਂ ਫਰੈਂਚ ਸਹੀ ਬੋਲ ਰਿਹਾਂ ਤਾਂ ਇਸ ਨੂੰ ਗਾ ਕਿਉਂ ਨਹੀਂ ਸਕਦਾ। ਇਸੇ ਕਰਕੇ ਇਹ ਗੀਤ ਤਿਆਰ ਹੋ ਸਕਿਆ।’ ਮੈਨੂੰ ਉਮੀਦ ਹੈ ਕਿ ਲੋਕ ਇਸ ਗੀਤ ਨੂੰ ਪਸੰਦ ਕਰਨਗੇ। ਇਹ ਗੀਤ ਯੂਟਿਊਬ ‘ਤੇ 26 ਜੂਨ ਨੂੰ ਰਿਲੀਜ਼ ਹੋਵੇਗਾ। -ਆਈਏਐੱਨਐੱਸ

Advertisement

Advertisement
Tags :
ਸਤਿੰਦਰਸਰਤਾਜਸਿੱਖੀਨਵੇਂਫਰੈੈੈੈਂਚਭਾਸ਼ਾ