ਸਤਬੀਰ ਕੌਰ ਕੈਨੇਡਾ ’ਚ ਸਹਾਇਕ ਜੇਲ੍ਹ ਸੁਪਰਡੈਂਟ ਬਣੀ
08:31 AM Aug 21, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਬਰਨਾਲਾ/ਧਨੌਲਾ, 20 ਅਗਸਤ
ਧਨੌਲਾ ਨੇੜਲੇ ਪਿੰਡ ਅਤਰ ਸਿੰਘ ਵਾਲਾ ਦੇ ਵਸਨੀਕ ਹਰਬੰਸ ਸਿੰਘ (ਭਲਵਾਨ) ਤੇ ਹਰਦੀਪ ਕੌਰ ਦੀ ਹੋਣਹਾਰ ਧੀ ਸਤਬੀਰ ਕੌਰ ਕੈਨੇਡਾ ਵਿੱਚ ਸਹਾਇਕ ਜੇਲ੍ਹ ਸੁਪਰਡੈਂਟ ਬਣ ਗਈ ਹੈ। ਇਸ ਨਿਯੁਕਤੀ ’ਤੇ ਸਤਬੀਰ ਦੇ ਘਰ ਉਸ ਦੇ ਮਾਪਿਆਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ, ਡਾ. ਪਰਮਿੰਦਰ ਸਿੰਘ, ਸਰਪੰਚ ਗੁਰਧਿਆਨ ਸਿੰਘ, ਗੁਰਜੀਤ ਸਿੰਘ, ਗੁਰਦੀਪ ਸਿੰਘ ’ਤੇ ਸਮੂਹ ਪਿੰਡ ਵਾਸੀਆਂ ਨੇ ਉਸ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ। ਜ਼ਿਕਰਯੋਗ ਹੈ ਕਿ ਸਤਬੀਰ ਕੌਰ ਦੇ ਪਿਤਾ ਜੇਲ੍ਹ ਬਰਡਨ ਹੁੰਦੇ ਸਨ।
Advertisement
Advertisement
Advertisement