ਸਰਵਨ ਸਿੰਘ ਪਤੰਗ ਦੀ ਪੁਸਤਕ ‘ਰੱਬ ਦੀ ਤਲਾਸ਼’ ਲੋਕ ਅਰਪਣ
ਖੇਤਰੀ ਪ੍ਰਤੀਨਿਧ
ਲੁਧਿਆਣਾ , 11 ਸਤੰਬਰ
ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵਲੋਂ ਕਰਵਾਏ ਸਮਾਗਮ ਵਿੱਚ ਸਰਵਨ ਸਿੰਘ ਪਤੰਗ ਦੀ ਪੁਸਤਕ ‘ਰੱਬ ਦੀ ਤਲਾਸ਼’ ਲੋਕ ਅਰਪਣ ਕਰਕੇ ਉਸ ’ਤੇ ਚਰਚਾ ਵੀ ਕਰਵਾਈ ਗਈ। ਸਮਾਗਮ ਦੌਰਾਨ ਮਾਸਟਰ ਤਰਲੋਚਨ ਅਤੇ ਦੇਸ ਰਾਜ ਕਾਲੀ ਦੇ ਸਦੀਵੀ ਵਿਛੋੜੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਸੀਨੀਅਰ ਮੀਤ ਪ੍ਰਧਾਨ ਇੰਦਰਜੀਤਪਾਲ ਕੌਰ, ਜਨਰਲ ਸਕੱਤਰ ਪ੍ਰਮਿੰਦਰ ਅਲਬੇਲਾ ਨੇ ਕਾਲੀ ਤੇ ਤਰਲੋਚਨ ਦੇ ਸੰਗਰਸ਼ਮਈ ਜੀਵਨ ਅਤੇ ਰਚਿਤ ਪ੍ਰਗਤੀਸ਼ੀਲ ਸਾਹਿਤ ਨੂੰ ਯਾਦ ਕੀਤਾ। ਮੰਚ ਦਾ ਸੰਚਾਲਕ ਸੁਰਿੰਦਰ ਕੈਲੇ ਨੇ ਕੀਤਾ। ਸਮਾਗਮ ਦੀ ਪ੍ਰਧਾਨਗੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿਰਸਾ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਡਾ. ਸਰਬਜੀਤ ਸਿੰਘ, ਹਰਿਆਣੇ ਤੋਂ ਉਘੇ ਅਲੋਚਕ ਡਾ. ਹਰਵਿੰਦਰ ਸਿਰਸਾ, ਸੀਨੀਅਰ ਮੀਤ ਪ੍ਰਧਾਨ ਇੰਦਰਜੀਤਪਾਲ ਕੌਰ , ਸੁਰਿੰਦਰ ਕੈਲੇ , ਸਰਦਾਰ ਪੰਛੀ ਅਤੇ ਮੰਚ ਦੇ ਪ੍ਰਧਾਨ ਡਾ. ਪੰਧੇਰ ਨੇ ਕੀਤੀ। ਰਚਨਾਵਾਂ ਦੇ ਦੌਰ ਵਿੱਚ ਮਹੇਸ਼ ਪਾਡੇਂ ਰੋਹਲਵੀ ,ਦਲਬੀਰ ਸਿੰਘ ਕਲੇਰ, ਅਮਰਜੀਤ ਸ਼ੇਰਪੁਰੀ , ਸੁਰਜੀਤ ਜੀਤ, ਪਰਮਿੰਦਰ ਅਲਬੇਲਾ ਤੇ ਜਸਵੰਤ ਰਾਊਕੇ ਅਤੇ ਕਹਾਣੀਕਾਰ ਅਮਰੀਕ ਸੈਦੋਕੇ ਸਮੇਤ ਸ੍ਰੀ ਪਤੰਗ ਦੇ ਪੁੱਤਰ ਰਾਜਿੰਦਰ ਸਿੰਘ ਨੇ ਵੀ ਹਾਜ਼ਰੀ ਭਰੀ।