ਸਰਵਨਿਕ ਕੌਰ ਦੀ ਦਸਤਾਵੇਜ਼ੀ ਮੁੰਬਈ ਫਿਲਮ ਮੇਲੇ ’ਚ ਦਿਖਾਈ
07:41 AM Oct 30, 2023 IST
Advertisement
ਚੰਡੀਗੜ੍ਹ: ਸਰਵਨਿਕ ਕੌਰ ਦੀ ਦਸਤਾਵੇਜ਼ੀ ‘ਅਗੇਂਸਟ ਦਿ ਟਾਈਡ’ ਮੁੰਬਈ ਵਿੱਚ ਚੱਲ ਰਹੇ ਮਾਮੀ ਫਿਲਮ ਮੇਲੇ ਵਿੱਚ ਦੱਖਣ-ਏਸ਼ੀਆ ਖੰਡ ਵਿੱਚ ਦਿਖਾਈ ਗਈ। ਵਰਲਡ ਸਨਿੇਮਾ ਡਾਕੂਮੈਂਟਰੀ (ਕੰਪੀਟੀਸ਼ਨ) ਸਨਡਾਂਨਸ ਫਿਲਮ ਫੈਸਟੀਵਲ 2023 ਵਿੱਚ ਪ੍ਰੀਮੀਅਰ ਦੌਰਾਨ ਵਿਸ਼ੇਸ਼ ਜਿਊਰੀ ਪੁਰਸਕਾਰ ਹਾਸਲ ਕਰਨ ਵਾਲੀ ਇਸ ਫਿਲਮ ਨੇ ਵਿਸ਼ਵ ਭਰ ਦੇ ਕਈ ਫਿਲਮ ਮੇਲਿਆਂ ਵਿੱਚ ਮੱਲਾਂ ਮਾਰੀਆਂ ਹਨ। ਸਿਆਟਲ ਆਈ ਐੱਫਐੱਫ ਵਿੱਚ ਗਰੈਂਡ ਜਿਊਰੀ ਪੁਰਸਕਾਰ ਸਣੇ ਇਹ ਦਸਤਾਵੇਜ਼ੀ ਹੋਰ ਥਾਈਂ ਸੱਤ ਪੁਰਸਕਾਰ ਜਿੱਤ ਚੁੱਕੀ ਹੈ। ਭਾਰਤ ਵਿੱਚ ਆਪਣੀ ਫਿਲਮ ਦੇ ਪ੍ਰੀਮੀਅਰ ਮਯਕੇ ਸਰਵਨਿਕ ਨੇ ਦੱਸਿਆ ਕਿ ਇਹ ਫਿਲਮ ਦੋ ਮਛੇਰੇ ਦੋਸਤਾਂ ਦੀ ਕਹਾਣੀ ਹੈ ਜੋ ਸਮੁੰਦਰ ਵਿਚ ਪ੍ਰਦੂਸ਼ਣ ਵਧਣ ਕਾਰਨ ਚਿੰਤਤ ਹਨ। ਸਰਵਨਿਕ ਅਨੁਸਾਰ ਦੁਨੀਆ ਦੀ ਸੱਤਰ ਫੀਸਦੀ ਆਬਾਦੀ ਰੋਟੀ ਲਈ ਛੋਟੀ ਕਿਸਾਨੀ ਤੇ ਛੋਟੇ ਪੱਧਰ ’ਤੇ ਮੱਛੀਆਂ ਫੜਨ ਵਾਲਿਆਂ ’ਤੇ ਨਿਰਭਰ ਹੈ। ਇਸ ਫਿਲਮ ਦੇ ਨਿਰਮਾਤਾ ਸਰਵਨਿਕ ਕੌਰ ਤੇ ਕੋਵਲ ਭਾਟੀਆ ਹਨ। ਸਰਵਨਿਕ ਜਲਦੀ ਹੀ ਪੰਜਾਬ ਬਾਰੇ ਵੀ ਦਸਤਾਵੇਜ਼ੀ ਬਣਾਏਗੀ। -ਟਨਸ
Advertisement
Advertisement
Advertisement