ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਰਾਈਡੈਂਟ ਦੀਵਾਲੀ ਮੇਲੇ ਵਿੱਚ ਸਰਤਾਜ ਨੇ ਬੰਨ੍ਹਿਆ ਰੰਗ

10:03 AM Oct 30, 2024 IST
ਬਰਨਾਲਾ ਵਿਚ ਪੰਜਾਬੀ ਗਾਇਕ ਸਤਿੰਦਰ ਸਰਤਾਜ ਪ੍ਰੋਗਰਾਮ ਪੇਸ਼ ਕਰਦਾ ਹੋਇਆ।

ਰਵਿੰਦਰ ਰਵੀ
ਬਰਨਾਲਾ, 29 ਅਕਤੂਬਰ
ਟਰਾਈਡੈਂਟ ਗਰੁੱਪ ਦੇ ਕੰਪਲੈਕਸ ’ਚ ਦੀਵਾਲੀ ਮੇਲੇ ਦੀ ਆਖ਼ਰੀ ਰਾਤ ਪੰਜਾਬੀ ਦੇ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਸੁਰਮਈ ਗਾਇਕੀ ਨਾਲ ਸਮਾਂ ਬੰਨ੍ਹ ਦਿੱਤਾ। ਸੰਗੀਤ ਸ਼ਾਮ ’ਚ ਹਜ਼ਾਰਾਂ ਲੋਕਾਂ ਨੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ। ਸਰਤਾਜ ਨੇ ਆਪਣੀਆਂ ਸੂਫੀ ਗਜ਼ਲਾਂ ਅਤੇ ਮਸ਼ਹੂਰ ਗੀਤਾਂ ਦੇ ਜਾਦੂ ਨਾਲ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਸਤਿੰਦਰ ਸਰਤਾਜ ਨੇ ‘ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ’, ­‘ਪਹਿਲੀ ਕਿੱਕ ’ਤੇ ਸਟਾਰਟ ਮੇਰਾ ਯਾਮਹਾ’ ਅਤੇ ਹੋਰ ਮਕਬੂਲ ਗੀਤ ਗਾ ਕੇ ਪ੍ਰੋਗਰਾਮ ਨੂੰ ਭਖਾ ਦਿੱਤਾ। ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ੍ਰੀ ਰਾਜਿੰਦਰ ਗੁਪਤਾ ਨੇ ਆਪਣੀ ਪਤਨੀ ਮਧੂ ਗੁਪਤਾ ਨਾਲ ਹਾਜ਼ਰੀ ਭਰੀ। ਸੰਗੀਤਮਈ ਸ਼ਾਮ ’ਚ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ, ਐੱਸਡੀਐੱਮ ਗੁਰਬੀਰ ਸਿੰਘ ਕੋਹਲੀ, ਐੱਸਪੀ ਡੀ ਸੰਦੀਪ ਮੰਡ, ਐਡਵੋਕੇਟ ਰਾਹੁਲ ਗੁਪਤਾ ਅਤੇ ਡਾ. ਭਰਤ ਸਮੇਤ ਕਈ ਹੋਰ ਵਿਸ਼ੇਸ਼ ਮਹਿਮਾਨਾਂ ਨੇ ਵੀ ਸ਼ਿਰਕਤ ਕੀਤੀ। ਟਰਾਈਡੈਂਟ ਵੱਲੋਂ ਤਿੰਨ ਦਿਨਾਂ ਲਾਏ ਦੀਵਾਲੀ ਮੇਲੇ ’ਚ ਟਰਾਈਡੈਂਟ ਦੇ ਮੁਲਾਜ਼ਮਾਂ ਨੇ ਪਰਿਵਾਰਾਂ ਸਮੇਤ ਮੇਲੇ ’ਚ ਪਹੁੰਚ ਕੇ ਲੁਤਫ਼ ਲਿਆ ਅਤੇ ਖੂਬ ਖਰੀਦਦਾਰੀ ਕੀਤੀ। ਇਲਾਕਾ ਨਿਵਾਸੀਆਂ ਨੇ ਵੀ ਭਾਰੀ ਗਿਣਤੀ ’ਚ ਮੇਲੇ ’ਚ ਸ਼ਿਰਕਤ ਕਰ ਕੇ ਮੇਲੇ ’ਚ ਖਰੀਦਦਾਰੀ ਦੇ ਨਾਲ-ਨਾਲ ਆਪਣੇ ਬੱਚਿਆਂ ਨਾਲ ਮੇਲੇ ਦਾ ਆਨੰਦ ਮਾਣਿਆ। ਰਾਜਿੰਦਰ ਗੁਪਤਾ ਨੇ ਸਮਾਗਮ ’ਚ ਸ਼ਾਮਲ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਪੀਕੇ ਮਾਰਕੰਡੇ, ਰਜਨੀਸ਼ ਗੇਰਾ, ਰੁਪਿੰਦਰ ਗੁਪਤਾ, ਸਵਿਤਾ ਕਲਵਾਨੀਆ, ਅਨਿਲ ਗੁਪਤਾ, ਅਤੇ ਦੀਪਕ ਗਰਗ ਦੇ ਨਾਮ ਸ਼ਾਮਲ ਹਨ।

Advertisement

Advertisement