ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਲਵਾ ਖੇਤਰ ਦੇ ਚਾਰ ਪਿੰਡਾਂ ਵਿੱਚ ਸਰਬਸੰਮਤੀ ਨਾਲ ਚੁਣੇ ਸਰਪੰਚ

08:57 AM Sep 29, 2024 IST
ਪਿੰਡ ਕੋਠੇ ਸੰਤਾ ਵਿਚ ਨਵੀਂ ਚੁਣੀ ਪੰਚਾਇਤ ਨਾਲ ਵਿਧਾਇਕ ਅਮੋਲਕ ਸਿੰਘ ਅਤੇ (ਸੱਜੇ) ਪਿੰਡ ਮਾੜੀ ’ਚ ਨਵੇਂ ਚੁਣੇ ਸਰਪੰਚ ਨਾਲ ਪਤਵੰਤੇ।

ਸ਼ਗਨ ਕਟਾਰੀਆ
ਜੈਤੋ, 28 ਸਤੰਬਰ
ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵੱਲੋਂ ਆਪਣੇ ਹਲਕੇ ਦੀਆਂ ਗ੍ਰਾਮ ਪੰਚਾਇਤਾਂ ਦੀ ਚੋਣ ਸਰਬਸੰਮਤੀ ਨਾਲ ਕਰਵਾਏ ਜਾਣ ਦੇ ਚੁੱਕੇ ਬੀੜੇ ਨੂੰ ਲਗਾਤਾਰ ਬੂਰ ਪੈ ਰਿਹਾ ਹੈ। ਕੱਲ੍ਹ ਕੋਠੇ ਸੰਪਰੂਨ ਸਿੰਘ ਵਿਖੇ ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਦੀ ਸਰਬਸੰਮਤੀ ਨਾਲ ਕਰਵਾਈ ਚੋਣ ਦੀ ਰਵਾਇਤ ਅੱਜ ਕੋਠੇ ਸੰਤਾ ਸਿੰਘ ਤੱਕ ਅੱਪੜ ਗਈ। ਸਰਬਸੰਮਤੀ ਲਈ ਸਰਗਰਮੀ ਵਿਖਾਉਣ ਵਾਲਿਆਂ ’ਚ ਸ਼ਾਮਲ ਨੰਬਰਦਾਰ ਗੁਰਨੈਬ ਸਿੰਘ ਬਰਾੜ, ਪ੍ਰਦੀਪ ਸ਼ਰਮਾ, ਹੈਪੀ ਸ਼ਰਮਾ, ਸੰਦੀਪ ਬਰਾੜ, ਸਿਮਰਜੀਤ ਬਰਾੜ ਅਤੇ ਸਾਬਕਾ ਪੰਚ ਗੁਰਦੇਵ ਸਿੰਘ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਕੋਠੇ ਸੰਤਾ ਸਿੰਘ ਲਈ ਮਨਪ੍ਰੀਤ ਕੌਰ ਪਤਨੀ ਗੁਰਮੀਤ ਸਿੰਘ ਨੂੰ ਨਗਰ ਨਿਵਾਸੀਆਂ ਨੇ ਆਮ ਸਹਿਮਤੀ ਨਾਲ ਸਰਪੰਚ ਚੁਣ ਲਿਆ ਹੈ, ਜਦਕਿ ਵਾਰਡ ਨੰਬਰ 1 ਤੋਂ ਸਰਬਜੀਤ ਕੌਰ ਪਤਨੀ ਸੁਰਜੀਤ ਸਿੰਘ, ਵਾਰਡ ਨੰਬਰ 2 ਤੋਂ ਗੁਰਦੇਵ ਸਿੰਘ, ਵਾਰਡ ਨੰਬਰ 3 ਤੋਂ ਗੁਰਪ੍ਰੀਤ ਸਿੰਘ, ਵਾਰਡ ਨੰਬਰ 4 ਤੋਂ ਕੁਲਵੀਰ ਕੌਰ ਪਤਨੀ ਮਨਦੀਪ ਸਿੰਘ ਅਤੇ ਵਾਰਡ ਨੰਬਰ 5 ਤੋਂ ਅਨੀਤਾ ਰਾਣੀ ਪਤਨੀ ਪ੍ਰਦੀਪ ਕੁਮਾਰ ਪੰਚ ਚੁਣੇ ਗਏ।
ਵਿਧਾਇਕ ਅਮੋਲਕ ਸਿੰਘ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਪੰਚਾਇਤਾਂ ਨੂੰ ਰਾਜਨੀਤਕ ਪਾਰਟੀਆਂ ਦੇ ਠੱਪੇ ’ਤੇ ਮੁਕਤੀ ਦੁਆਉਣ ਅਤੇ ਸਰਬਸੰਮਤੀ ਦੀ ਰਵਾਇਤ ਸ਼ੁਰੂ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਇਸ ਪੰਚਾਇਤ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦੀ ਹੌਸਲਾ ਅਫ਼ਜ਼ਾਈ ਰਾਸ਼ੀ ਜਲਦੀ ਜਾਰੀ ਕਰ ਦਿੱਤੀ ਜਾਵੇਗੀ। ਇਸ ਮੌਕੇ ਸਾਬਕਾ ਸਰਪੰਚ ਜਗਸੀਰ ਸਿੰਘ, ਸੁਰਜੀਤ ਸਿੰਘ, ਲਛਮਣ ਸਿੰਘ, ਸਵਰਨ ਸਿੰਘ, ਗੁਰਜੰਟ ਸਿੰਘ, ਅਨਮੋਲਪ੍ਰੀਤ ਸਿੰਘ, ਦਵਿੰਦਰ ਸਿੰਘ, ਗੁਰਦੀਪ ਸਿੰਘ, ਗੁਰਪਾਲ ਸਿੰਘ, ਗੁਰਸੇਵਕ ਸਿੰਘ, ਭਗਵਾਨ ਸਿੰਘ, ਰਚਨਦੀਪ ਸਿੰਘ, ਕੁਲਵਿੰਦਰ ਸਿੰਘ, ਸੱਤਪਾਲ ਸਿੰਘ, ਬਲਕਰਨ ਸਿੰਘ ਹਾਜ਼ਰ ਸਨ।
ਨਥਾਣਾ (ਪੱਤਰ ਪ੍ਰੇਰਕ): ਪਿੰਡ ਮਾੜੀ ਦੇ ਲੋਕਾਂ ਨੇ ਇਕੱਠੇ ਹੋ ਕੇ ਨੌਜਵਾਨ ਸਮਾਜ ਸੇਵੀ ਨੰਬਰਦਾਰ ਗੁਰਸੇਵਕ ਸਿੰਘ (27) ਨੂੰ ਸਰਬਸੰਮਤੀ ਨਾਲ ਸਰਪੰਚ ਬਣਾਉਣ ਦੀ ਸਹਿਮਤੀ ਦੇ ਦਿੱਤੀ ਹੈ।
ਬਰੇਟਾ (ਪੱਤਰ ਪ੍ਰੇਰਕ) ਪਿੰਡ ਧਰਮਪੁਰਾ ਵਿਚ ਸਰਪੰਚੀ ਦੀ ਚੋਣ ਲਈ ਸਰਬਸੰਮਤੀ ਹੋ ਗਈ ਹੈ। ਇਸ ਦੌਰਾਨ ਸੁਖਜਿੰਦਰ ਸਿੰਘ ਉਰਫ ਕਾਲਾ ਗਰੇਵਾਲ ਨੂੰ ਸਰਪੰਚ ਬਣਾਏ ਜਾਣ ਦਾ ਫੈਸਲਾ ਪਿੰਡ ਦੇ ਡੇਰਾ ਅਸਥਲ ਵਿਚ ਬਾਬਾ ਗੱਗਾ ਰਾਮ ਦੀ ਮੌਜੂਦਗੀ ਵਿੱਚ ਲਿਆ ਗਿਆ। ਵਾਰਡ ਨੰਬਰ 6 ’ਚੋਂ ਕੋਕਾ ਰਾਮ ਸ਼ਰਮਾ ਨੂੰ ਸਰਬਸੰਮਤੀ ਨਾਲ ਪੰਚ ਚੁਣਿਆ ਗਿਆ।
ਬਠਿੰਡਾ (ਪੱਤਰ ਪ੍ਰੇਰਕ): ਡੀਸੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਗ੍ਰਾਮ ਪੰਚਾਇਤਾਂ ਭੀਸੀਆਣਾ, ਵਿਰਕ ਕਲਾਂ, ਵਿਰਕ ਖੁਰਦ, ਬੁਰਜ ਮਹਿਮਾ, ਦਿਉਣ, ਦਿਉਣ ਖੁਰਦ, ਬੁਲਾਡੇ ਵਾਲਾ, ਬਹਿਮਣ ਦੀਵਾਨਾ, ਬਸਤੀ ਬਾਜੀਗਰ ਅਤੇ ਪਿੰਡ ਬੁੱਲੂਆਣਾ ਲਈ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦਾ ਸਥਾਨ ਬਦਲ ਕੇ ਦਫ਼ਤਰ ਲਾਈਨਿੰਗ ਮੰਡਲ ਨੰਬਰ 8, ਪਜ‌ਸਪਵਨ ਗੋਨਿਆਣਾ ਰੋਡ ਕਰ ਦਿੱਤਾ ਹੈ।

Advertisement

Advertisement