ਕੇਸ ਦੀ ਜਾਣਕਾਰੀ ਲੁਕਾਉਣ ਕਾਰਨ ਮਾਜਰੀ ਦਾ ਸਰਪੰਚ ਮੁਅੱਤਲ
07:17 AM Nov 30, 2024 IST
ਪੱਤਰ ਪ੍ਰੇਰਕ
ਗੂਹਲਾ ਚੀਕਾ, 29 ਨਵੰਬਰ
ਗੂਹਲਾ ਬਲਾਕ ਦੇ ਮਾਜਰੀ ਦੇ ਸਰਪੰਚ ਸਤਨਾਮ ਨੂੰ ਚੋਣਾਂ ਸਮੇਂ ਦਾਇਰ ਹਲਫ਼ਨਾਮੇ ਵਿੱਚ ਆਪਣੇ ਅਦਾਲਤੀ ਕੇਸ ਦੀ ਜਾਣਕਾਰੀ ਛੁਪਾਉਣ ਕਾਰਨ ਕੈਥਲ ਦੀ ਡਿਪਟੀ ਕਮਿਸ਼ਨਰ ਪ੍ਰੀਤੀ ਨੇ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਡੀਸੀ ਨੇ ਇਹ ਕਾਰਵਾਈ ਸ਼ਿਕਾਇਤ ਮਗਰੋਂ ਕੀਤੀ ਜਾਂਚ ਬਾਅਦ ਕੀਤੀ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਸਤੰਬਰ ਮਹੀਨੇ ਸਰਪੰਚ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ। ਜਾਣਕਾਰੀ ਅਨੁਸਾਰ ਸਰਪੰਚ ਸਤਨਾਮ ਸਿੰਘ ਨੇ ਚੋਣਾਂ ਸਮੇਂ ਆਪਣੇ ਅਪਰਾਧਿਕ ਕੇਸ ਅਤੇ ਅਦਾਲਤੀ ਕੇਸ ਦੀ ਜਾਣਕਾਰੀ ਪ੍ਰਸ਼ਾਸਨ ਤੋਂ ਛੁਪਾਈ ਹੋਈ ਸੀ। ਪਿੰਡ ਵਾਸੀਆਂ ਨੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਸੀ। ਮਗਰੋਂ ਗੂਹਲਾ ਦੇ ਐੱਸਡੀਐੱਮ ਨੂੰ ਇਸ ਸਬੰਧੀ ਜਾਂਚ ਦੇ ਹੁਕਮ ਦਿੱਤੇ ਗਏ। ਇਸ ਤੋਂ ਬਾਅਦ ਹੀ ਡਿਪਟੀ ਕਮਿਸ਼ਨਰ ਪ੍ਰੀਤੀ ਨੇ ਸਰਪੰਚ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ।
Advertisement
Advertisement