ਟਾਸ ਨਾਲ ਬਣੇ ਪਿੰਡ ਅੱਟਾ ਦੇ ਸਰਪੰਚ ਤੇ ਪੰਚ
ਸਰਬਜੀਤ ਗਿੱਲ
ਫਿਲੌਰ, 16 ਅਕਤੂਬਰ
ਪੰਚਾਇਤੀ ਚੋਣਾਂ ਦੌਰਾਨ ਪਿੰਡ ਅੱਟਾ ਵਿੱਚ ਉਮੀਦਵਾਰਾਂ ਦੀਆਂ ਵੋਟਾਂ ਬਰਾਬਰ ਰਹਿਣ ਮਗਰੋਂ ਸਰਪੰਚ ਅਤੇ ਪੰਚ ਟਾਸ ਨਾਲ ਜੇਤੂ ਕਰਾਰ ਦਿੱਤੇ ਗਏ। ਇੰਝ ਪਿੰਡ ਕੰਗ ਅਰਾਈਆਂ ਤੋਂ ਵੀ ਪੰਚ ਦਾ ਫੈਸਲਾ ਟਾਸ ਨਾਲ ਹੋਇਆ। ਬਹੁਤੇ ਨਤੀਜੇ ਦੇਰ ਰਾਤ ਤੱਕ ਸਾਹਮਣੇ ਆਏ। ਅੱਪਰਾ ਤੋਂ ਵਿਨੈ ਕੁਮਾਰ, ਅੱਟਾ ਤੋਂ ਸੋਨੀਆ ਦਾਦਰਾ, ਅੱਟੀ ਤੋਂ ਬਲਵੀਰ ਚੋਪੜਾ, ਬੇਗਮਪੁਰ ਤੋਂ ਹਰਕਮਲ ਸਿੰਘ, ਭੱਟੀਆਂ ਤੋਂ ਸਰਵਜੀਤ ਸਿੰਘ, ਰਾਏਪੁਰ ਅਰਾਈਆਂ ਤੋਂ ਪਰਮਜੀਤ ਕੌਰ, ਇੰਦਰਾ ਕਲੋਨੀ ਤੋਂ ਚਰਨਜੀਤ, ਲਸਾੜਾ ਤੋਂ ਦਵਿੰਦਰ ਸਿੰਘ, ਮੁਠੱਡਾ ਕਲਾਂ ਤੋਂ ਮਨਜੀਤ ਕੌਰ, ਕਟਾਣਾ ਤੋਂ ਕੁਲਵਿੰਦਰ ਕੌਰ, ਮਜਾਰਾ ਢੱਕ ਤੋਂ ਬਿਸ਼ਨ ਪਾਲ, ਕੰਗ ਜਗੀਰ ਤੋਂ ਰਮੇਸ਼ਵਰ ਨਾਥ, ਪੱਤੀ ਕਮਾਲਪੁਰ ਤੋਂ ਗੁਰਮੁਖ ਲਾਲ, ਸੇਲਕੀਆਣਾ ਤੋਂ ਜੁਗਿੰਦਰ ਪਾਲ, ਮਨਸੂਰਪੁਰ ਤੋਂ ਪਰਮਜੀਤ ਕੌਰ, ਦੁਸਾਂਝ ਕਲਾਂ ਤੋਂ ਨਿਰਮਲ ਕੁਮਾਰ ਨਵੀ, ਕੰਗ ਅਰਾਈਆ ਤੋਂ ਪਲਵਿੰਦਰ ਕੌਰ, ਦੁਸਾਂਝ ਖੁਰਦ ਤੋਂ ਹੰਸੋ, ਗੰਨਾ ਪਿੰਡ ਤੋਂ ਸੁਖਪਾਲ, ਨੰਗਲ ਤੋਂ ਰਜਨੀ ਬਾਲਾ, ਪੰਜਢੇਰਾ ਤੋਂ ਰਾਜਵੰਤ ਕੌਰ, ਸਰਹਾਲ ਮੁੰਡੀ ਤੋਂ ਨੀਲਮ, ਧੁਲੇਤਾ ਤੋਂ ਸੁਖਵੀਰ ਸਿੰਘ ਸੁੱਖੀ, ਢੰਡਵਾੜ ਤੋਂ ਕੇਵਲ ਕ੍ਰਿਸ਼ਨ, ਸ਼ਾਹਪੁਰ ਤੋਂ ਅਸ਼ਨੀ ਕੁਮਾਰ, ਭੈਣੀ ਤੋਂ ਚੂਹੜ ਸਿੰਘ, ਹਰੀਪੁਰ ਤੋਂ ਕੁਲਵਿੰਦਰ ਸਿੰਘ ਸਰਪੰਚ ਚੁਣੇ ਗਏ।