ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਓਬਾਮਾ ਦੇ ਬਿਆਨ ਬਾਰੇ ਟਵੀਟ ’ਤੇ ਸਰਮਾ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

10:32 PM Jun 29, 2023 IST

ਗੁਹਾਟੀ, 23 ਜੂਨ

Advertisement

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਭਾਰਤ ‘ਚ ਘੱਟਗਿਣਤੀਆਂ ਲਈ ਕਥਿਤ ਤੌਰ ‘ਤੇ ਖ਼ਤਰਾ ਪੈਦਾ ਹੋਣ ਬਾਰੇ ਦਿੱਤੇ ਬਿਆਨ ‘ਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅਸਾਮ ਪੁਲੀਸ ਵੱਲੋਂ ਸਾਬਕਾ ਰਾਸ਼ਟਰਪਤੀ ਨੂੰ ਗ੍ਰਿਫ਼ਤਾਰ ਕਰਨ ਲਈ ਅਮਰੀਕਾ ਜਾਣ ਬਾਰੇ ਚੱਲ ਰਹੀ ਇਕ ਸੋਸ਼ਲ ਮੀਡੀਆ ਪੋਸਟ ‘ਤੇ ਬੋਲਦਿਆਂ ਸਰਮਾ ਨੇ ਕਿਹਾ ਕਿ ‘ਭਾਰਤ ਵਿਚ ਹੀ ਕਈ ਹੁਸੈਨ ਓਬਾਮਾ ਹਨ’ ਤੇ ਉਨ੍ਹਾਂ ਦੀ ਤਰਜੀਹ ਉਨ੍ਹਾਂ ਨਾਲ ਨਜਿੱਠਣਾ ਹੈ। ਉਨ੍ਹਾਂ ਕਿਹਾ ਕਿ ਅਸਾਮ ਪੁਲੀਸ ਆਪਣੀ ਤਰਜੀਹ ਮੁਤਾਬਕ ਕਾਰਵਾਈ ਕਰੇਗੀ। ਇਕ ਪ੍ਰਮੁੱਖ ਪੱਤਰਕਾਰ ਦੀ ਟਵਿੱਟਰ ਪੋਸਟ ਨੂੰ ਸ਼ੇਅਰ ਕਰਦਿਆਂ ਭਾਜਪਾ ਆਗੂ ਨੇ ਟਵੀਟ ਕੀਤਾ, ‘ਭਾਰਤ ਵਿਚ ਹੀ ਕਈ ਹੁਸੈਨ ਓਬਾਮਾ ਹਨ। ਸਾਨੂੰ ਵਾਸ਼ਿੰਗਟਨ ਜਾਣ ‘ਤੇ ਵਿਚਾਰ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਧਿਆਨ ਰੱਖਣ ਉਤੇ ਜ਼ੋਰ ਦੇਣਾ ਪਏਗਾ।’ ਟਵਿੱਟਰ ਪੋਸਟ ਵਿਚ ਪੁੱਛਿਆ ਗਿਆ ਸੀ ਕਿ ਕੀ ਅਸਾਮ ਪੁਲੀਸ ਸਾਬਕਾ ਅਮਰੀਕੀ ਰਾਸ਼ਟਰਪਤੀ ਨੂੰ ਗ੍ਰਿਫ਼ਤਾਰ ਕਰਨ ਲਈ ਅਮਰੀਕਾ ਜਾਵੇਗੀ।’ ਪੱਤਰਕਾਰ ਨੇ ਪੁੱਛਿਆ ਸੀ ਕਿ, ‘ਕੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਓਬਾਮਾ ਖ਼ਿਲਾਫ਼ ਗੁਹਾਟੀ ਵਿਚ ਐਫਆਈਆਰ ਦਰਜ ਕੀਤੀ ਗਈ ਹੈ? ਕੀ ਅਸਾਮ ਪੁਲੀਸ ਓਬਾਮਾ ਨੂੰ ਕਿਸੇ ਉਡਾਣ ਵਿਚੋਂ ਉਤਾਰ ਕੇ ਗ੍ਰਿਫ਼ਤਾਰ ਕਰਨ ਲਈ ਵਾਸ਼ਿੰਗਟਨ ਜਾ ਰਹੀ ਹੈ?’ ਗੌਰਤਲਬ ਹੈ ਕਿ ਓਬਾਮਾ ਨੇ ਵੀਰਵਾਰ ਸੀਐੱਨਐੱਨ ਨੂੰ ਦਿੱਤੀ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਜੇ ਭਾਰਤ ਵਿਚ ਧਾਰਮਿਕ ਤੇ ਨਸਲੀ ਘੱਟਗਿਣਤੀਆਂ ਦੇ ਹੱਕਾਂ ਦੀ ਰਾਖੀ ਨਹੀਂ ਕੀਤੀ ਗਈ ਤਾਂ ਦੇਸ਼ ਟੁੱਟ ਜਾਵੇਗਾ। -ਪੀਟੀਆਈ

Advertisement
Advertisement
Tags :
ਓਬਾਮਾਸ਼ਰਮਾਟਵੀਟਤਿੱਖੀਦਿੱਤੀਪ੍ਰਤੀਕਿਰਿਆਬਾਰੇਬਿਆਨ
Advertisement