For the best experience, open
https://m.punjabitribuneonline.com
on your mobile browser.
Advertisement

ਸਰਿਤਾ ਵਿਹਾਰ ਫਲਾਈਓਵਰ ਮੁਰੰਮਤ ਲਈ 15 ਜੂਨ ਤੋਂ ਬੰਦ

10:09 AM Jun 13, 2024 IST
ਸਰਿਤਾ ਵਿਹਾਰ ਫਲਾਈਓਵਰ ਮੁਰੰਮਤ ਲਈ 15 ਜੂਨ ਤੋਂ ਬੰਦ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੂਨ
ਸਰਿਤਾ ਵਿਹਾਰ ਫਲਾਈਓਵਰ ਦੀ ਮੁਰੰਮਤ ਹੋਣ ਲਈ ਫਿਲਹਾਲ ਬੰਦ ਰਹੇਗਾ। ਅਜਿਹੇ ’ਚ ਲੋਕਾਂ ਨੂੰ ਦਿੱਲੀ ਜਾਣ ’ਚ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ। ਫਲਾਈਓਵਰ ਦੀ ਮੁਰੰਮਤ ਦਾ ਕੰਮ ਪਹਿਲਾਂ 1 ਮਈ ਤੋਂ ਸ਼ੁਰੂ ਹੋਣਾ ਸੀ ਪਰ ਲੋਕ ਸਭਾ ਚੋਣਾਂ ਕਾਰਨ ਇਸ ਨੂੰ ਟਾਲ ਦਿੱਤਾ ਗਿਆ ਸੀ। ਫਲਾਈਓਵਰ ਦੀ ਮੁਰੰਮਤ ਦਾ ਕੰਮ 15 ਜੂਨ ਤੋਂ ਸ਼ੁਰੂ ਹੋਵੇਗਾ। ਫਲਾਈਓਵਰ ਦੀ ਮੁਰੰਮਤ ਚਾਰ ਪੜਾਵਾਂ ਵਿੱਚ ਕੀਤੀ ਜਾਵੇਗੀ। ਹਰ ਪੜਾਅ ਨੂੰ 15 ਦਿਨਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਪੜਾਅ ਦਾ ਕੰਮ ਆਸ਼ਰਮ ਤੋਂ ਫਰੀਦਾਬਾਦ ਤੱਕ ਸੜਕ ’ਤੇ ਕੀਤਾ ਜਾਵੇਗਾ, ਦੂਜੇ ਪੜਾਅ ਦਾ ਕੰਮ ਬਾਕੀ ਅੱਧ ’ਤੇ ਉਸੇ ਦਿਸ਼ਾ ’ਚ ਕੀਤਾ ਜਾਵੇਗਾ। ਫਰੀਦਾਬਾਦ ਤੋਂ ਆਸ਼ਰਮ ਤੱਕ ਆਉਣ ਵਾਲੇ ਹਿੱਸੇ ਵਿੱਚ ਤੀਜੇ ਅਤੇ ਚੌਥੇ ਪੜਾਅ ਦਾ ਕੰਮ ਕੀਤਾ ਜਾਵੇਗਾ। ਮੁਰੰਮਤ ਦੌਰਾਨ ਇੱਕ ਦਿਸ਼ਾ ਵਿੱਚ ਅੱਧਾ ਫਲਾਈਓਵਰ ਬੰਦ ਕਰ ਦਿੱਤਾ ਜਾਵੇਗਾ। ਅੱਧੇ ’ਤੇ ਵਾਹਨਾਂ ਦੀ ਆਵਾਜਾਈ ਜਾਰੀ ਰਹੇਗੀ। ਫਲਾਈਓਵਰ ਦਾ ਅੱਧਾ ਹਿੱਸਾ ਬੰਦ ਰਹਿਣ ਕਾਰਨ ਆਵਾਜਾਈ ਵਿਵਸਥਾ ਪ੍ਰਭਾਵਿਤ ਹੋਵੇਗੀ। ਪੁਲੀਸ ਨੇ ਬਦਲਵੇਂ ਰਸਤਿਆਂ ਦੀ ਯੋਜਨਾ ਤਿਆਰ ਕੀਤੀ ਹੈ। ਆਸ਼ਰਮ ਚੌਕ ਤੋਂ ਬਦਰਪੁਰ ਅਤੇ ਫਰੀਦਾਬਾਦ ਜਾਣ ਵਾਲੇ ਯਾਤਰੀ ਸਰਿਤਾ ਵਿਹਾਰ ਸਲਿਪ ਰੋਡ ਤੋਂ ਰੋਡ ਨੰਬਰ 13ਏ ਦੀ ਵਰਤੋਂ ਕਰਕੇ ਯੂ-ਟਰਨ ਲੈ ਕੇ ਮਥੁਰਾ ਰੋਡ ਰਾਹੀਂ ਜਾ ਸਕਣਗੇ। ਆਸ਼ਰਮ ਤੋਂ ਨੋਇਡਾ ਜਾਣ ਵਾਲੇ ਡਰਾਈਵਰ ਡੀਐਨਡੀ ਫਲਾਈਓਵਰ ਦੀ ਵਰਤੋਂ ਕਰਕੇ ਰਿੰਗ ਰੋਡ ਤੋਂ ਅੱਗੇ ਵਧਣਗੇ। ਬਦਰਪੁਰ ਤੋਂ ਆਸ਼ਰਮ ਜਾਣ ਲਈ ਸਰਿਤਾ ਵਿਹਾਰ ਫਲਾਈਓਵਰ ਸਲਿਪ ਰੋਡ ਤੋਂ ਹੋ ਕੇ ਓਖਲਾ ਅਸਟੇਟ ਰੋਡ, ਕਰਾਊਨ ਪਲਾਜ਼ਾ ਰਾਹੀਂ ਅੱਗੇ ਤੇ ਬਦਰਪੁਰ ਤੋਂ ਮਹਿਰੌਲੀ-ਬਦਰਪੁਰ ਰੋਡ ਦੀ ਵਰਤੋਂ ਕਰਕੇ ਆਸ਼ਰਮ ਵੱਲ ਵਧਣਗੇ।

Advertisement

Advertisement
Author Image

sukhwinder singh

View all posts

Advertisement
Advertisement
×