ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਸ਼ੀਆ ਬੁੱਕਸ ਆਫ ਰਿਕਾਰਡਜ਼ ’ਚ ਦਰਜ ਹੋਇਆ ਸਰਗੁਣ ਦਾ ਨਾਂ

07:02 AM Oct 05, 2024 IST
ਸਰਗੁਣ ਚੌਹਾਨ ਆਪਣਾ ਮੈਡਲ ਦਿਖਾਉਂਦੀ ਹੋਈ। -ਫੋਟੋ: ਧਵਨ

ਪੱਤਰ ਪ੍ਰੇਰਕ
ਪਠਾਨਕੋਟ, 4 ਅਕਤੂਬਰ
ਸੱਤ ਸਾਲਾ ਬੱਚੀ ਸਰਗੁਣ ਚੌਹਾਨ ਨੇ 1 ਮਿੰਟ 13 ਸੈਕਿੰਡ ਵਿੱਚ ਕੈਮਰੇ ਦੇ ਸਾਹਮਣੇ 150 ਦੇਸ਼ਾਂ ਦੀਆਂ ਰਾਜਧਾਨੀਆਂ ਦੇ ਨਾਂ ਬੋਲ ਕੇ ਕੁੱਝ ਦਿਨ ਪਹਿਲਾਂ ਆਪਣਾ ਨਾਂ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਕਰਵਾਇਆ ਸੀ। ਇਸ ਹੋਣਹਾਰ ਬੱਚੀ ਦਾ ਨਾ ਹੁਣ ਏਸ਼ੀਆ ਬੁੱਕ ਆਫ ਰਿਕਾਰਡਜ਼ ਵਿੱਚ ਵੀ ਦਰਜ ਹੋ ਗਿਆ ਹੈ।
ਰਣਵੀਰ ਸਿੰਘ ਰਾਣਾ ਨੇ ਦੱਸਿਆ ਕਿ ਉਸ ਦੀ ਦੋਹਤੀ ਸਰਗੁਣ ਚੌਹਾਨ ਪੁੱਤਰੀ ਸੌਰਭ ਚੌਹਾਨ ਪਹਿਲੀ ਕਲਾਸ ਵਿੱਚ ਪੜ੍ਹਦੀ ਹੈ। ਉਸ ਦਾ ਦਿਮਾਗ ਬਚਪਨ ਤੋਂ ਹੀ ਤੇਜ਼ ਹੈ, ਉਹ ਜੋ ਕੁੱਝ ਇੱਕ ਵਾਰ ਪੜ੍ਹ ਲੈਂਦੀ ਹੈ, ਉਸ ਨੂੰ ਕਦੀ ਭੁੱਲਦੀ ਨਹੀਂ। ਪੜ੍ਹਾਈ ਦੇ ਨਾਲ-ਨਾਲ ਉਹ ਇਸ ਸਮੇਂ ਆਮ ਗਿਆਨ (ਜਨਰਲ ਨਾਲਜ਼) ਦੀਆਂ ਵੱਖਰੀਆਂ ਕਲਾਸਾਂ ਵੀ ਲਗਾ ਰਹੀ ਹੈ ਤੇ ਉਸ ਨੇ ਇਹ ਮੁਕਾਬਲਾ ਆਨਲਾਈਨ ਭਰਿਆ ਸੀ। ਜਿੱਤ ਦਰਜ ਕਰਨ ਦੇ ਬਾਅਦ ਉਸ ਨੂੰ ਇੰਡੀਆ ਬੁੱਕ ਆਫ ਰਿਕਾਰਡਜ਼ ਵੱਲੋਂ ਮੈਡਲ ਤੇ ਸਰਟੀਫਿਕੇਟ ਦਿੱਤਾ ਗਿਆ ਹੈ। ਇਸ ਦੇ ਬਾਅਦ ਹੁਣ ਏਸ਼ੀਆ ਬੁਕਸ ਆਫ ਰਿਕਾਰਡ ਵੱਲੋਂ ਵੀ ਸਰਗੁਣ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ ਹਨ।

Advertisement

Advertisement