For the best experience, open
https://m.punjabitribuneonline.com
on your mobile browser.
Advertisement

ਨਿਊਯਾਰਕ ਦੇ ਟਾਈਮਜ਼ ਸਕੁਏਅਰ ’ਤੇ ਮਹਿਲਾਵਾਂ ਵੱਲੋਂ ਸਾੜੀ ਪ੍ਰਦਰਸ਼ਨ

08:11 AM May 06, 2024 IST
ਨਿਊਯਾਰਕ ਦੇ ਟਾਈਮਜ਼ ਸਕੁਏਅਰ ’ਤੇ ਮਹਿਲਾਵਾਂ ਵੱਲੋਂ ਸਾੜੀ ਪ੍ਰਦਰਸ਼ਨ
ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰ ਨਿਊਯਾਰਕ ਦੇ ਟਾਈਮਜ਼ ਸਕੁਏਅਰ ’ਚ ‘ਸਾੜੀ ਗੋਜ਼ ਗਲੋਬਲ’ ਰੈਲੀ ’ਚ ਹਿੱਸਾ ਲੈਂਦੇ ਹੋਏ। -ਫੋਟੋ: ਪੀਟੀਆਈ
Advertisement

ਨਿਊਯਾਰਕ, 5 ਮਈ
ਨਿਊਯਾਰਕ ਦਾ ‘ਟਾਈਮਜ਼ ਸਕੁਏਅਰ’ ਸੈਕੜੇ ਮਹਿਲਾਵਾਂ ਦੀਆਂ ਵੱਖ ਵੱਖ ਪ੍ਰਕਾਰ ਅਤੇ ਸ਼ੈਲੀਆਂ ਦੀਆਂ ਸਾੜੀਆਂ ਨਾਲ ਸਜਿਆ ਦਿਖਾਈ ਦਿੱਤਾ। ਭਾਰਤ-ਅਮਰੀਕੀ ਭਾਈਚਾਰੇ ਦੇ ਨਾਲ ਹੋਰਾਂ ਦੇਸ਼ਾਂ ਦੀਆਂ ਸੈਕੜੇ ਮਹਿਲਾਵਾਂ ਨੇ ਇੱਥੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਸਾੜੀਆਂ ਦੀ ਸਦੀਵੀ ਸੁੰਦਰਤਾ, ਵਿਰਾਸਤ ਅਤੇ ਸੱਭਿਆਚਾਰਕ ਵਿਭਿੰਨਤਾ ਦਾ ਪ੍ਰਦਰਸ਼ਨ ਕੀਤਾ।
‘ਟਾਈਮਜ਼ ਸਕੁਏਅਰ’ ਵਿੱਚ ਸ਼ਨਿਚਰਵਾਰ ਨੂੰ ਕਰਵਾਏ ਗਏ ‘ਸਾੜੀ ਗੋਅਜ਼ ਗਲੋਬਲ’ ਪ੍ਰੋਗਰਾਮ ਵਿੱਚ ਭਾਰਤੀ ਭਾਈਚਾਰੇ ਦੇ ਨਾਲ ਹੀ ਘੱਟ ਤੋਂ ਘੱਟ ਉਨ੍ਹਾਂ ਨੌਂ ਦੇਸ਼ਾਂ ਦੀਆਂ 500 ਤੋਂ ਵੱਧ ਮਹਿਲਾਵਾਂ ਨੇ ਭਾਗ ਲਿਆ, ਜਿੱਥੇ ਨੌਂ ਗਜ਼ ਦਾ ਕੱਪੜਾ ਪ੍ਰਸਿੱਧ ਹੈ ਅਤੇ ਉਸ ਨੂੰ ਪਸੰਦ ਕੀਤਾ ਜਾਂਦਾ ਹੈ। ਇਨ੍ਹਾਂ ਦੇਸ਼ਾਂ ਵਿੱਚ ਬੰਗਲਾਦੇਸ਼, ਨੇਪਾਲ, ਬਰਤਾਨੀਆ, ਅਮਰੀਕਾ, ਸੰਯੁਕਤ ਅਰਬ ਅਮੀਰਾਤ, ਯੂਗਾਂਡਾ, ਤ੍ਰਿਨਿਦਾਦ ਅਤੇ ਗੁਯਾਨਾ ਸ਼ਾਮਲ ਹਨ।
ਖਾਦੀ ਸਣੇ ਵੱਖ ਵੱਖ ਪ੍ਰਕਾਰ ਦੇ ਕੱਪੜਿਆਂ ’ਤੇ ਕਢਾਈ ਅਤੇ ਹੋਰ ਰੰਗ-ਬਿਰੰਗੀਆਂ ਸਾੜੀਆਂ ਪਾਈ ਮਹਿਲਾਵਾਂ ਨੇ ਮਾਣ ਨਾਲ ਆਪਣੇ ਸੰਗ੍ਰਹਿ ਨੂੰ ਪ੍ਰਦਰਸ਼ਿਤ ਕੀਤਾ, ਕੌਮੀ ਝੰਡੇ ਲਹਿਰਾਏ, ਇਕੱਠੇ ਨੱਚਦਿਆਂ ਫੋਟੋਆਂ ਖਿੱਚੀਆਂ ਅਤੇ ਆਪਣੀਆਂ ਸਾੜੀਆਂ, ਸੰਸਕ੍ਰਿਤੀ ਤੇ ਵਿਰਾਸਤ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ।
ਇਹ ਪ੍ਰੋਗਰਾਮ ‘ਬ੍ਰਿਟਿਸ਼ ਵਿਮੈਨ ਇਨ ਸਾੜੀ’ ਨੇ ਉਮਾ ਸੰਗਠਨ ਨਾਲ ਮਿਲ ਕੇ ਕਰਵਾਇਆ, ਜਿਸ ਵਿੱਚ ਸੰਗੀਤ, ਨਾਚ ਅਤੇ ਸਾੜੀ ‘ਵਾਕਥੌਨ’ ਰਾਹੀਂ ਸਾੜੀ ਦੀ ਸਦੀਵੀ ਸੁੰਦਰਤਾ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਦਾ ਉਦੇਸ਼ ਦੁਨੀਆ ਭਰ ਵਿੱਚ ਪ੍ਰੋਗਰਾਮ ਕਰਕੇ ਭਾਰਤੀ ਕਲਾਕਾਰਾਂ ਦੀ ਮਦਦ ਕਰਦਿਆਂ ਸਾੜੀ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਉਮਾ ਗਲੋਬਲ ਦੀ ਪ੍ਰਧਾਨ ਡਾ. ਰੀਤਾ ਕਕਾਤੀ-ਸ਼ਾਹ ਅਤੇ ‘ਬ੍ਰਿਟੇਨ ਵਿਮੈਨ ਇਨ ਸਾੜੀ’ ਦੀ ਚੇਅਰਪਰਸਨ ਡਾ. ਦੀਪਤੀ ਨੇ ਦੁਨੀਆ ਭਰ ਵਿੱਚ ਏਕਤਾ ਅਤੇ ਮਹਿਲਾ ਸਸ਼ਕਤੀਕਰਨ ਦੇ ਪ੍ਰਤੀਕ ਵਜੋਂ ਸਾੜੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×