For the best experience, open
https://m.punjabitribuneonline.com
on your mobile browser.
Advertisement

ਸਰਦੂਲਗੜ੍ਹ: ਨਾਜਾਇਜ਼ ਸ਼ਰਾਬ ਬਰਾਮਦ

08:49 AM May 05, 2024 IST
ਸਰਦੂਲਗੜ੍ਹ  ਨਾਜਾਇਜ਼ ਸ਼ਰਾਬ ਬਰਾਮਦ
Advertisement

ਸਰਦੂਲਗੜ੍ਹ (ਪੱਤਰ ਪ੍ਰੇਰਕ): ਐਕਸਾਈਜ਼ ਵਿਭਾਗ ਵੱਲੋਂ ਮਾਰੇ ਛਾਪੇ ਦੌਰਾਨ ਸਰਦੂਲਗੜ੍ਹ ’ਚ ਨਾਜਾਇਜ਼ ਸ਼ਰਾਬ ਫੜੀ ਗਈ ਹੈ। ਜਾਣਕਾਰੀ ਅਨੁਸਾਰ ਐਕਸਾਈਜ਼ ਵਿਭਾਗ ਦੀ ਟੀਮ ਵਿਚ ਐੱਸਪੀ ਐਕਸਾਈਜ਼ ਸੁਮੀਰ ਵਰਮਾ ਅਤੇ ਈਟੀਓ ਵਰੁਣਦੀਪ ਗੋਇਲ ਸ਼ਾਮਲ ਸਨ, ਜਿਨ੍ਹਾਂ ਵੱਲੋਂ ਸੂਚਨਾ ’ਤੇ ਉਪ-ਕਪਤਾਨ ਪੁਲੀਸ ਦਫ਼ਤਰ ਦੇ ਸਾਹਮਣੇ ਸ਼ਰਾਬ ਦੇ ਠੇਕੇ ਦੀ ਬੇਸਮੈਂਟ ਵਿੱਚੋਂ ਜਾਂਚ ਦੌਰਾਨ ਸ਼ਰਾਬ ਦੀਆਂ ਬੋਤਲਾਂ ਦੇ ਕਿਊ ਆਰ ਕੋਡ ਅਤੇ ਹੋਲੋਗਰਾਮ ਨਾਲ ਕੀਤੀ ਗਈ ਛੇੜ-ਛਾੜ ਨੂੰ ਲੈ ਕੇ 5936 ਬੋਤਲਾਂ ਬਰਾਮਦ ਕੀਤੀਆਂ ਗਈਆਂ। ਇਸ ਦੌਰਾਨ ਐਕਸਾਈਜ਼ ਵਿਭਾਗ ਦੇ ਈਟੀਓ ਵਰੁਣਦੀਪ ਗੋਇਲ ਨੇ ਹੇਮ ਰਾਜ ਐਂਡ ਸੰਨਜ਼ ਆਬਕਾਰੀ ਗਰੁੱਪ ਮਾਨਸਾ ਸਰਦੂਲਗੜ੍ਹ ਦੀ ਠੇਕਾ ਬਰਾਂਚ ਵਿੱਚ ਪੰਕਜ ਪਾਂਡੇ ਮੌਕੇ ’ਤੇ ਹਾਜ਼ਰ ਸੀ ਜਿਸ ਖਿਲਾਫ਼ ਥਾਣਾ ਸਰਦੂਲਗੜ੍ਹ ਵਿੱਚ ਕੇਸ ਦਰਜ ਕਰ ਕੇ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।

Advertisement

Advertisement
Author Image

Advertisement
Advertisement
×