ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਦੀ ਭਰੋਸਾ ਤੋੜਨ ਵਾਲਿਆਂ ਦੇ ਸਰਦਾਰ: ਖੜਗੇ

03:33 PM Oct 02, 2024 IST
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ। -ਫਾਈਲ ਫੋਟੋ: ਪੀਟੀਆਈ

ਚੰਡੀਗੜ੍ਹ, 2 ਅਕਤੂਬਰ
Haryana Elections: ਭਾਰਤੀ ਜਨਤਾ ਪਾਰਟੀ ਉਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਇਹ ਦੋਸ਼ ਵੀ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਝੂਠ ਬੋਲਣ ਦੇ ਮਾਹਿਰ’ ਹਨ। ਉਹ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਹਰਿਆਣਾ ਦੇ ਚਰਖੀ ਦਾਦਰੀ ਵਿਚ ਇਕ ਚੋਣ ਰੈਲੀਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ, ‘‘ਅੱਜ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਜੀ ਦੇ ਜਨਮ ਦਿਵਸ ਹਨ। ਮਹਾਤਮਾ ਗਾਂਧੀ ਨੇ ਸਾਨੂੰ ਸੱਚਾਈ ਅਤੇ ਅਹਿੰਸਾ ਦੀ ਸਿੱਖਿਆ ਦਿੱਤੀ ਹੈ। ਮੈਂ ਇਹ ਕਹਿਣਾ ਨਹੀਂ ਚਾਹੁੰਦਾ, ਪਰ ਜਿਹੜੇ ਲੋਕ ਸੱਤਾ ਵਿਚ ਹਨ ਉਹ ਕਿੰਨਾ ਕੁ ਸੱਚ ਤੇ ਕਿੰਨਾ ਕੁ ਝੂਠ ਬੋਲਦੇ ਹਨ।’’
ਉਨ੍ਹਾਂ ਕਿਹਾ, ‘‘ਮੋਦੀ ਜੀ ਤੋ ਭਰੋਸਾ ਤੋੜਨੇ ਵਾਲੋਂ ਕਾ ਭੀ ਸਰਦਾਰ ਹੈ।’’ ਇਸ ਮੌਕੇ ਰੈਲੀ ਦੇ ਮੰਚ ਉਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਵੀ ਮੌਜੂਦ ਸਨ। ਉਨ੍ਹਾਂ ਦੋਸ਼ ਲਾਇਆ ਕਿ ਬੀਤੇ ਦਸ ਸਾਲਾਂ ਦੌਰਾਨ ਮੋਦੀ ਨੇ ‘ਅਣਗਿਣਤ’ ਝੂਠੇ ਵਾਅਦੇ ਕੀਤੇ ਹਨ। -ਪੀਟੀਆਈ

Advertisement

Advertisement