For the best experience, open
https://m.punjabitribuneonline.com
on your mobile browser.
Advertisement

ਗੁਰਦੁਆਰਾ ਢੱਕੀ ਸਾਹਿਬ ਵਿਖੇ ਸਰਬਲੋਹ ਰਾਗ ਦਰਬਾਰ ਕਰਵਾਇਆ

06:49 AM May 06, 2024 IST
ਗੁਰਦੁਆਰਾ ਢੱਕੀ ਸਾਹਿਬ ਵਿਖੇ ਸਰਬਲੋਹ ਰਾਗ ਦਰਬਾਰ ਕਰਵਾਇਆ
ਗਿਆਨੀ ਗੁਰਮੀਤ ਸਿੰਘ ਸ਼ਾਂਤ ਦਾ ਜਥਾ ਕੀਰਤਨ ਕਰਦਾ ਹੋਇਆ। -ਫੋਟੋ: ਜੱਗੀ
Advertisement

ਪੱਤਰ ਪ੍ਰੇਰਕ
ਪਾਇਲ, 5 ਮਈ
ਗੁਰਦੁਆਰਾ ਢੱਕੀ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਦੀ ਰਚਨਾ ਸਰਬਲੋਹ ਗ੍ਰੰਥ ਵਿਚਲੀ ਬਾਣੀ ਆਧਾਰਤ ਪਹਿਲਾ ‘ਸਰਬਲੋਹ ਰਾਗ ਦਰਬਾਰ’ ਕਰਵਾਇਆ ਗਿਆ। ਇਸ ਮੌਕੇ ਭਾਈ ਗੁਰਮੀਤ ਸਿੰਘ ਸ਼ਾਂਤ ਹਜ਼ੂਰੀ ਰਾਗੀ ਦਰਬਾਰ ਸਾਹਿਬ ਨੇ ਸਰਬਲੋਹ ਗ੍ਰੰਥ ਵਿਚਲੀ ਬਾਣੀ ਦਾ ਕੀਰਤਨ ਕੀਤਾ। ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਸ਼ੇਰ ਸਿੰਘ ਅੰਬਾਲਾ ਵਾਲਿਆਂ ਨੇ ਮਹਾਂਪੁਰਸ਼ਾਂ ਦੀ ਕਾਰਜਸ਼ੀਲਤਾ ਦਾ ਜ਼ਿਕਰ ਕਰਦਿਆਂ ਗੁਰੂਘਰ ਦੀ ਮਰਿਯਾਦਾ ਅਤੇ ਪੁਰਾਤਨ ਪੱਖਾਂ ਦੀ ਬਹਾਲੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਗਿਆਨੀ ਜੀ ਨੇ ਸਰਬਲੋਹ ਗ੍ਰੰਥ ਨਾਲ ਜੁੜੇ ਇਕ ਇਕ ਪਹਿਲੂ ਬਾਰੇ ਜਾਣਕਾਰੀ ਦਿੰਦਿਆਂ ਇਸ ਵਿਚਲੀਆਂ 52 ਭਾਸ਼ਾਵਾਂ ਅਤੇ 300 ਰਾਗਾਂ ਸਬੰਧੀ ਦੱਸਿਆ। ਬੁੱਢਾ ਦਲ ਦੇ ਵਿਦਵਾਨ ਭਾਈ ਸੁਖਜੀਤ ਸਿੰਘ ਘਨ੍ਹੱਈਆ ਨੇ ਅਜੋਕੇ ਸਮਾਜ ਦੀ ਦਸ਼ਾ ’ਚ ਦਸਮ ਬਾਣੀ ਦੇ ਮਹੱਤਵ ਦਾ ਜ਼ਿਕਰ ਕੀਤਾ। ਸਮਾਗਮ ਦੌਰਾਨ ਰੇਡੀਓ ਟੀਵੀ ਪਰਮਾਣਿਤ ਸਿੰਘ ਬੰਧੂ ਭਾਈ ਪ੍ਰਭਪ੍ਰੀਤ ਸਿੰਘ ਤੇ ਨਵਕਰਨਦੀਪ ਸਿੰਘ ਦੇ ਜਥੇ ਨੇ ਸਰਬਲੋਹ ਗ੍ਰੰਥ ਵਿਚਲੀ ਬਾਣੀ ਦਾ ਕੀਰਤਨ ਕੀਤਾ। ਇਸ ਮੌਕੇ ਨਿਹੰਗ ਮੁਖੀ ਜਥੇਦਾਰ ਰਾਜਾਰਾਜ ਸਿੰਘ ਅਰਬ ਖਰਬਾਂ ਵਾਲੇ ਆਪਣੇ ਜੱਥੇ ਸਮੇਤ ਪੁੱਜੇ। ਜਥੇਦਾਰ ਜਗਦੇਵ ਸਿੰਘ ਮਾਨਸਾ, ਭਾਈ ਹਰਦੀਪ ਸਿੰਘ ਨਿਹੰਗ ਨੇ ਵੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਸਿੱਖ ਧਰਮ ਨਾਲ ਸਬੰਧਿਤ ਸ਼ਸਤਰਾਂ ਦੀ ਪ੍ਰਦਰਸ਼ਨੀ ਕੀਤੀ ਗਈ। ਸਮਾਗਮ ਦੇ ਅਖੀਰ ’ਚ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਨੇ ਧੰਨਵਾਦੀ ਸ਼ਬਦ ਆਖੇ। ਇਸ ਮੌਕੇ ਭਾਈ ਗੁਰਦੀਪ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਹਰਬੰਤ ਸਿੰਘ, ਜਥੇਦਾਰ ਮਸਤਾਨ ਸਿੰਘ ਕੁਰਾਲੀ, ਜਸਵਿੰਦਰ ਸਿੰਘ ਗੁੱਜਰਵਾਲ ਤੇ ਦਵਿੰਦਰ ਸਿੰਘ ਬਰੀਮਾ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×