For the best experience, open
https://m.punjabitribuneonline.com
on your mobile browser.
Advertisement

ਅੰਮ੍ਰਿਤਸਰ ਵਿੱਚ ਅੱਜ ਤੋਂ ਸ਼ੁਰੂ ਹੋਵੇਗਾ ਸਰਸ ਮੇਲਾ

04:50 AM Mar 14, 2025 IST
ਅੰਮ੍ਰਿਤਸਰ ਵਿੱਚ ਅੱਜ ਤੋਂ ਸ਼ੁਰੂ ਹੋਵੇਗਾ ਸਰਸ ਮੇਲਾ
Advertisement
ਜਗਤਾਰ ਸਿੰਘ ਲਾਂਬਾ
Advertisement

ਅੰਮ੍ਰਿਤਸਰ, 13 ਮਾਰਚ

Advertisement
Advertisement

ਭਲਕੇ 14 ਮਾਰਚ ਤੋਂ ਸ਼ੁਰੂ ਹੋਣ ਵਾਲੇ ਸਰਸ ਮੇਲੇ ਵਿੱਚ ਇਸ ਵਾਰ ਭਾਰਤ ਦੇ ਸਾਰੇ ਰਾਜਾਂ ਤੋਂ ਇਲਾਵਾ ਅਫ਼ਗਾਨਿਸਤਾਨ, ਥਾਈਲੈਂਡ ਅਤੇ ਇਰਾਨ ਤੋਂ ਵੀ ਹਸਤ ਕਲਾ ਦੇ ਕਾਰੀਗਰ ਸ਼ਿਰਕਤ ਕਰਨਗੇ। ਸਰਸ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮਗਰੋਂ ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ 14 ਤੋਂ 23 ਮਾਰਚ ਤੱਕ ਚੱਲਣ ਵਾਲੇ ਇਸ ਮੇਲੇ ਦੌਰਾਨ ਭਾਰਤ ਤੋਂ ਇਲਾਵਾ ਵਿਦੇਸ਼ਾਂ ਦੇ ਸਾਮਾਨ ਦੀ ਪ੍ਰਦਰਸ਼ਨੀ ਅਤੇ ਖਰੀਦ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਵਿਸ਼ੇਸ਼ ਬੱਚਿਆਂ ਵੱਲੋਂ ਆਪਣੇ ਹੱਥਾਂ ਨਾਲ ਬਣਾਈਆਂ ਹੋਈਆਂ ਕਿਰਤਾਂ ਦਾ ਸਟਾਲ ਵੀ ਮੇਲੇ ਦਾ ਆਕਰਸ਼ਣ ਹੋਵੇਗਾ। ਰੋਜ਼ਾਨਾ ਸ਼ਾਮ ਨੂੰ 6.30 ਵਜੇ ਪੰਜਾਬੀ ਦੇ ਵੱਡੇ ਗਾਇਕ ਮੇਲੇ ਵਿੱਚ ਲੋਕਾਂ ਦਾ ਮਨੋਰੰਜਨ ਕਰਨਗੇ। ਇਹ ਮੇਲੇ ਸਵੇਰੇ 10:00 ਵਜੇ ਤੋਂ ਰਾਤ 9:00 ਵਜੇ ਤੱਕ ਚੱਲੇਗਾ।

ਡੀਸੀ ਨੇ ਦੱਸਿਆ ਕਿ ਮੇਲੇ ਵਿੱਚ 15 ਮਾਰਚ ਨੂੰ ਪੰਜਾਬ ਦੇ ਲੋਕ ਗਾਇਕ ਹਰਭਜਨ ਮਾਨ, 16 ਮਾਰਚ ਨੂੰ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ, 17 ਮਾਰਚ ਨੂੰ ਪੰਜਾਬੀ ਗਾਇਕ ਜੈ ਸਿੰਘ, 18 ਮਾਰਚ ਨੂੰ ਭੰਗੜਾ ਨਾਈਟ ਨਾਲ ਗਾਇਕ ਗੁਰਪ੍ਰੀਤ ਗਿੱਲ, 19 ਮਾਰਚ ਨੂੰ ਜਿਉਣਾ ਅਦਲੀਵਾਲ ਅਤੇ ਮੌਂਟੀ ਵਾਰਸ, 20 ਮਾਰਚ ਨੂੰ ਹਰਿੰਦਰ ਸੋਹਲ, 21 ਮਾਰਚ ਨੂੰ ਰਵਿੰਦਰ ਗਰੇਵਾਲ ਅਤੇ 22 ਮਾਰਚ ਨੂੰ ਨਿਰਵੈਰ ਪੰਨੂ ਦਰਸ਼ਕਾਂ ਦੇ ਰੂਬਰੂ ਹੋਣਗੇ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਆਉਣ ਵਾਲੇ ਮੇਲੀਆਂ ਲਈ ਪਾਰਕਿੰਗ ਦਾ ਪੁਖਤਾ ਪ੍ਰਬੰਧ ਮੇਲਾ ਗਰਾਊਂਡ ਦੇ ਬਿਲਕੁਲ ਸਾਹਮਣੇ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚੱਲਣ-ਫਿਰਨ ਤੋਂ ਅਸਮਰੱਥ ਦਰਸ਼ਕਾਂ ਲਈ ਵਾਲੰਟੀਅਰਾਂ ਅਤੇ ਵੀਲ੍ਹ ਚੇਅਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

Advertisement
Author Image

Jasvir Kaur

View all posts

Advertisement