For the best experience, open
https://m.punjabitribuneonline.com
on your mobile browser.
Advertisement

ਮੁਹਾਲੀ ’ਚ ਸਰਸ ਮੇਲਾ ਭਲਕ ਤੋਂ

07:06 AM Sep 15, 2024 IST
ਮੁਹਾਲੀ ’ਚ ਸਰਸ ਮੇਲਾ ਭਲਕ ਤੋਂ
Advertisement

ਖੇਤਰੀ ਪ੍ਰਤੀਨਿਧ
ਐਸਏਐਸ ਨਗਰ (ਮੁਹਾਲੀ), 14 ਸਤੰਬਰ
ਮੁਹਾਲੀ ਜ਼ਿਲ੍ਹੇ ਵਿੱਚ 16 ਤੋਂ 27 ਅਕਤੂਬਰ ਪਹਿਲਾ ਸਰਸ ਮੇਲਾ ਲੱਗ ਰਿਹਾ ਹੈ। ਇਹ ਮੇਲਾ ਸੈਕਟਰ-88 ਦੇ ਗਰਾਊਂਡ ਵਿੱਚ ਲਗਾਇਆ ਜਾਵੇਗਾ। ਡੀਸੀ ਆਸ਼ਿਕਾ ਜੈਨ ਨੇ ਮੇਲੇ ਲਈ ਤਾਇਨਾਤ ਕੀਤੇ ਨੋਡਲ ਅਫ਼ਸਰਾਂ ਦੀ ਸਮੀਖਿਆ ਮੀਟਿੰਗ ਕਰਦੇ ਹੋਏ ਉਨ੍ਹਾਂ ਨੂੰ ਮੇਲੇ ਲਈ ਤਿਆਰੀਆਂ ਕਰਨ ਲਈ ਕਿਹਾ।
ਡੀਸੀ ਨੇ ਦੱਸਿਆ ਕਿ ਇਸ ਮੇਲੇ ਨੂੰ ਸ਼ਹਿਰ ਵਾਸੀਆਂ ਦੀ ਸ਼ਮੂਲੀਅਤ ਨਾਲ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੇਲੇ ਵਿੱਚ ਦਾਖ਼ਲਾ ਲੈਣ ਲਈ ਫੀਸ ਵਸੂਲੀ ਜਾਵੇਗੀ ਤੇ ਖਾਣ-ਪੀਣ ਤੇ ਖ਼ਰੀਦੋ ਫਰੋਖ਼ਤ ਲਈ ਵੱਖਰੇ ਤੌਰ ’ਤੇ ਭੁਗਤਾਨ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਪੇਂਡੂ ਉਤਪਾਦਕਾਂ/ ਕਾਰੀਗਰਾਂ ਦੀ ਸਹਾਇਤਾ ਲਈ 300 ਤੋਂ ਵੱਧ ਸਟਾਲ ਲਗਾਉਣ ਦੀ ਯੋਜਨਾ ਤਿਆਰ ਕੀਤੀ ਹੈ। ਇਨ੍ਹਾਂ ਸਟਾਲਾਂ ’ਤੇ ਦੇਸ਼ ਭਰ ਦੇ ਪ੍ਰੰਪਰਾਗਤ ਭੋਜਨ ਦੇ ਨਾਲ-ਨਾਲ ਕਾਰੀਗਰਾਂ ਦੁਆਰਾ ਤਿਆਰ ਕੀਤੀਆਂ ਕਲਾਤਮਕ ਵਸਤਾਂ ਅਤੇ ਹੋਰ ਸਾਮਾਨ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਗਾਇਕ ਅਤੇ ਕਲਾਕਾਰ ਰੋਜ਼ਾਨਾ ਸ਼ਾਮ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਮੀਟਿੰਗ ਵਿੱਚ ਕਮਿਸ਼ਨਰ ਐਮਸੀ ਨਵਜੋਤ ਕੌਰ, ਏਡੀਸੀ ਵਿਰਾਜ ਐਸ ਤਿੜਕੇ, ਸੋਨਮ ਚੌਧਰੀ ਤੇ ਦਮਨਜੀਤ ਸਿੰਘ ਮਾਨ, ਅਸਟੇਟ ਅਫ਼ਸਰ ਗਮਾਡਾ ਹਰਬੰਸ ਸਿੰਘ, ਐਸਡੀਐਮਜ਼ ਦੀਪਾਂਕਰ ਗਰਗ ਤੇ ਹਿਮਾਂਸ਼ੂ ਗੁਪਤਾ, ਡੀਡੀਪੀਓ ਬਲਜਿੰਦਰ ਸਿੰਘ ਗਰੇਵਾਲ, ਮੁੱਖ ਇੰਜਨੀਅਰ ਲੋਕਲ ਬਾਡੀਜ਼ ਨਰੇਸ਼ ਬੱਤਾ, ਆਰਟੀਓ ਪਰਦੀਪ ਸਿੰਘ ਢਿੱਲੋਂ ਅਤੇ ਬੀਡੀਪੀਓ ਧਨਵੰਤ ਸਿੰਘ ਰੰਧਾਵਾ ਆਦਿ ਨੇ ਸ਼ਿਰਕਤ ਕੀਤੀ।

Advertisement

Advertisement
Advertisement
Author Image

Advertisement