ਸਰਸ ਮੇਲਾ ਸਮਾਪਤ
07:55 AM Nov 28, 2024 IST
Advertisement
ਪੰਚਕੂਲਾ:
Advertisement
ਪੰਚਕੂਲਾ ਦੇ ਸੈਕਟਰ-5 ਪਰੇਡ ਗਰਾਊਂਡ ਵਿੱਚ ਚੱਲ ਰਿਹਾ ਸਰਸ ਮੇਲਾ ਸਮਾਪਤ ਹੋ ਗਿਆ। ਸਮਾਗਮ ਵਿੱਚ ਹਰਿਆਣਵੀ ਨਾਚ ਅਤੇ ਲੋਕ ਨਾਚ ਦੀ ਮਨਮੋਹਕ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਗਿਆ। ਮੇਲੇ ਦੇ ਆਖ਼ਰੀ ਦਿਨ ਲੋਕ ਸਵੇਰ ਤੋਂ ਦੇਰ ਸ਼ਾਮ ਤੱਕ ਖ਼ਰੀਦਦਾਰੀ ਕਰਦੇ ਦੇਖੇ ਗਏ। ਵੱਖ-ਵੱਖ ਜ਼ਿਲ੍ਹਿਆਂ ਦੀਆਂ ਔਰਤਾਂ ਦੇ ਸਮੂਹ ਨੇ ਪੰਜਾਬੀ ਗੀਤਾਂ ’ਤੇ ਇਕੱਠੇ ਹੋ ਕੇ ਡਾਂਸ ਕੀਤਾ। ਸਿਰਸਾ ਤੋਂ ਆਈ 75 ਸਾਲਾ ਵਿਮਲਾ ਦੇਵੀ ਔਰਤਾਂ ਦਾ ਹੌਸਲਾ ਵਧਾਉਂਦੇ ਹੋਏ ਨੱਚਦੀ ਨਜ਼ਰ ਆਈ। ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਹੁਲ ਯਾਦਵ ਨੇ ਦੱਸਿਆ ਕਿ ਕਲਾ ਅਤੇ ਸੱਭਿਆਚਾਰ ਵਿਭਾਗ ਦੀ ਤਰਫ਼ੋਂ ਹਰਿਆਣਵੀ ਲੋਕ ਨਾਚ, ਹਰਿਆਣਵੀ ਰਾਗਿਨੀ, ਲੋਕ ਨਾਚ, ਢੋਲ ਨਗਾਰਾ ਪਾਰਟੀ ਨੇ ਮਨਮੋਹਕ ਪੇਸ਼ਕਾਰੀ ਦਿੱਤੀ। -ਪੱਤਰ ਪ੍ਰੇਰਕ
Advertisement
Advertisement