For the best experience, open
https://m.punjabitribuneonline.com
on your mobile browser.
Advertisement

ਸਰਬਜੀਤ ਕੋਮਲ ਨੇ ਬਣਾਈ ਵਿਸ਼ਵ ਦੀ ਸਭ ਤੋਂ ਵੱਡੀ ਫੁਲਕਾਰੀ

09:06 AM Mar 16, 2024 IST
ਸਰਬਜੀਤ ਕੋਮਲ ਨੇ ਬਣਾਈ ਵਿਸ਼ਵ ਦੀ ਸਭ ਤੋਂ ਵੱਡੀ ਫੁਲਕਾਰੀ
ਵਿਸ਼ਵ ਦੀ ਸਭ ਤੋਂ ਵੱਡੀ ਫੁਲਕਾਰੀ ਨਾਲ ਸਰਬਜੀਤ ਕੌਰ ਕੋਮਲ ਤੇ ਹੋਰ।
Advertisement

ਨਿੱਜੀ ਪੱਤਰ ਪ੍ਰੇਰਕ
ਮੋਗਾ, 15 ਮਾਰਚ
ਇੱਥੋਂ ਦੀ ਸਰਬਜੀਤ ਕੌਰ ਕੋਮਲ ਨੇ ਵਿਸ਼ਵ ਦੀ ਸਭ ਤੋਂ ਵੱਡੀ ਫੁਲਕਾਰੀ ਤਿਆਰ ਕੀਤੀ ਹੈ। ਉਸ ਨੇ ਦੱਸਿਆ ਕਿ ਫੁਲਕਾਰੀ ਦੀ ਲੰਬਾਈ 38 ਫੁੱਟ 7 ਇੰਚ ਅਤੇ ਚੌੜਾਈ 4 ਫੁੱਟ 8 ਇੰਚ ਹੈ। ਇਸ ਦਾ ਭਾਰ 4.960 ਕਿਲੋਗ੍ਰਾਮ ਹੈ। ਉਨ੍ਹਾਂ ਦੱਸਿਆ ਕਿ ਫੁਲਕਾਰੀ ’ਤੇ 1947 ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦਾ ਨਕਸ਼ਾ, ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਨਾਮ, ਪੰਜਾਬੀ ਦੀ 35 ਅੱਖਰੀ ਵੀ ਧਾਗੇ ਨਾਲ ਲਿਖੀ ਗਈ ਹੈ। ਫੁਲਕਾਰੀ ’ਤੇ ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਦੀਆਂ ਆਕ੍ਰਿਤੀਆਂ ਧਾਗੇ ਨਾਲ ਬਣਾਉਣ ਤੋਂ ਇਲਾਵਾ ਹੋਰ ਬਹੁਤ ਕੁਝ ਬਣਾਇਆ ਗਿਆ ਹੈ। ਬੀਬੀ ਕੋਮਲ ਦੇ ਪਤੀ ਚਿੱਤਰਕਾਰ ਗੁਰਪ੍ਰੀਤ ਕੋਮਲ ਦਾ ਨਾਮ ਲਿਮਕਾ ਬੁੱਕ ਆਫ਼ ਰਿਕਾਡਜ਼ ਵਿੱਚ 2 ਵਾਰ ਦਰਜ ਹੋ ਚੁੱਕਿਆ ਹੈ। ਉਨ੍ਹਾਂ ’ਤੇ ਸਾਲ 2005 ਵਿੱਚ 13 ਨੰਬਰ ਸੂਈ ਦੇ ਨੱਕੇ ਵਿੱਚੋਂ 4.52 ਸੈਕਿੰਡ ਵਿੱਚ ਸਵਾ ਦਸ ਮੀਟਰ ਕੱਪੜੇ ਦਾ ਥਾਨ ਕੱਢਣ, 2011 ਵਿੱਚ 14 ਫੁੱਟ ਦਾ ਪੇਂਟਿੰਗ ਬੁਰਸ਼ ਬਣਾ ਕੇ, ਜ਼ਮੀਨ ’ਤੇ 7x7 ਫੁੱਟ ਦਾ ਵਰਲਡ ਕੱਪ ਚਿੰਨ੍ਹ ਤਿਆਰ ਕਰਕੇ ਭਾਰਤ ਦੀ ਟੀਮ ਨੂੰ ਸ਼ੁਭਕਾਮਨਾਵਾਂ ਦੇਣ ਦਾ ਰਿਕਾਰਡ ਸ਼ਾਮਲ ਹੈ। 2012 ’ਚ ਉਨ੍ਹਾਂ ਦੇ ਪਰਵਾਸੀ ਪੁੱਤਰ ਗੁਰਸਿਮਰਨ ਸਿੰਘ ਕੋਮਲ ਵੱਲੋਂ ਨਿੰਮ ਦੇ ਪੱਤੇ ਵਿੱਚ ਸੁਰਾਖ ਕਰਕੇ ਉਸ ਵਿੱਚੋਂ ਪੂਰੀ ਸਾੜੀ 3.39 ਸੈਕਿੰਡ ਵਿੱਚ ਕੱਢ ਕੇ ਰਿਕਾਰਡ ਬਣਾਇਆ ਗਿਆ।

Advertisement

Advertisement
Author Image

joginder kumar

View all posts

Advertisement
Advertisement
×