ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਬਜੀਤ ਕੌਰ ਦੂਜੀ ਵਾਰ ਬਣੀ ਨਗਰ ਕੌਂਸਲ ਦੀ ਪ੍ਰਧਾਨ

10:00 AM Aug 14, 2024 IST
ਪ੍ਰਧਾਨ ਸਰਬਜੀਤ ਕੌਰ ਨਾਲ ਵਿਧਾਇਕ ਨਰੇਸ਼ ਕਟਾਰੀਆ ਅਤੇ ਹੋਰ।

ਹਰਮੇਸ਼ ਪਾਲ ਨੀਲੇਵਾਲ
ਜ਼ੀਰਾ, 13 ਅਗਸਤ
ਇੱਥੇ ਅੱਜ ਸਰਬਜੀਤ ਕੌਰ ਜ਼ੀਰਾ ਦੇ ਸਿਰ ਦੂਜੀ ਵਾਰ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ ਸਜ ਗਿਆ ਹੈ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਡਾ. ਰਛਪਾਲ ਸਿੰਘ ਗਿੱਲ ਦੀ ਨਗਰ ਕੌਂਸਲ ਜ਼ੀਰਾ ਵਿੱਚੋਂ ਲੰਬੀ ਗੈਰਹਾਜ਼ਰੀ ਦੇ ਚਲਦਿਆਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਚੱਲਦਾ ਆ ਰਿਹਾ ਵਿਵਾਦ ਅੱਜ ਉਸ ਵੇਲੇ ਸੁਲਝ ਗਿਆ ਜਦ, ਐੱਸਡੀਐੱਮ ਸੂਰਜ ਕੁਮਾਰ ਦੀ ਦੇਖਰੇਖ ਹੇਠ ਹੋਏ ਆਮ ਇਜਲਾਸ ਦੌਰਾਨ ਹਾਜ਼ਰੀਨ ਮੈਂਬਰਾਂ ਵਿੱਚੋਂ ਨੌਂ ਵੋਟਾਂ ਦੀ ਬਹੁਮਤ ਨਾਲ ਐੱਮਸੀ ਸਰਬਜੀਤ ਕੌਰ ਪ੍ਰਧਾਨ ਚੁਣੀ ਗਈ ,ਜੋ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ। ਵਿਰੋਧੀ ਧਿਰ ਵਿੱਚ 7 ਮੈਂਬਰ ਹੀ ਰਹਿ ਗਏ ।
ਇਸ ਮੌਕੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਮੌਜੂਦ ਰਹੇ। ਇਸ ਮੌਕੇ ਆਮ ਆਦਮੀ ਪਾਰਟੀ ਵੱਲੋਂ ਸਰਬਜੀਤ ਕੌਰ ਜੋ ਪਹਿਲਾਂ ਵੀ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਰਹਿ ਚੁੱਕੇ ਹਨ, ਉਨ੍ਹਾਂ ਦਾ ਨਾਮ ਪੇਸ਼ ਕੀਤਾ ਗਿਆ। ਇਸ ਸਾਰੀ ਪ੍ਰਕਿਰਿਆ ਨੂੰ ਐੱਸਡੀਐੱਮ ਸੂਰਜ ਕੁਮਾਰ, ਕਾਰਜਸਾਧਕ ਅਫਸਰ ਧਰਮਪਾਲ ਸਿੰਘ, ਰਾਕੇਸ਼ ਗਰਗ ਤਹਿਸੀਲਦਾਰ, ਲਖਵਿੰਦਰ ਸਿੰਘ ਨਾਇਬ ਤਹਿਸੀਲਦਾਰ, ਪਰਮਪਾਲ ਸਿੰਘ ਨਾਇਬ ਤਹਿਸੀਲਦਾਰ,
ਡੀਐੱਸਪੀ ਜ਼ੀਰਾ ਗੁਰਦੀਪ ਸਿੰਘ, ਚਰਨਪਾਲ ਸਿੰਘ ਐੱਮਈ, ਸੰਦੀਪ ਗੋਇਲ ਦੀ ਮੌਜੂਦਗੀ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ ਵਿਧਾਇਕ ਨਰੇਸ਼ ਕਟਾਰੀਆ ਉਨ੍ਹਾਂ ਦੇ ਪੁੱਤਰ ਯੂਥ ਆਗੂ ਸ਼ੰਕਰ ਕਟਾਰੀਆ ਤੇ ਨਵੇਂ ਚੁਣੇ ਗਏ ਪ੍ਰਧਾਨ ਸਰਬਜੀਤ ਕੌਰ ਨੂੰ ਵਧਾਈਆਂ ਦਿੱਤੀਆਂ ਗਈਆਂ।

Advertisement

Advertisement