For the best experience, open
https://m.punjabitribuneonline.com
on your mobile browser.
Advertisement

ਪਿੰਡ ਰਾਮੇਆਣਾ ਤੋਂ ਸਰਬਜੀਤ ਨੇ ਨਾਮਜ਼ਦਗੀ ਭਰੀ

09:16 AM Oct 06, 2024 IST
ਪਿੰਡ ਰਾਮੇਆਣਾ ਤੋਂ ਸਰਬਜੀਤ ਨੇ ਨਾਮਜ਼ਦਗੀ ਭਰੀ
ਨਾਮਜ਼ਦਗੀ ਭਰਨ ਤੋਂ ਪਹਿਲਾਂ ਅਰਦਾਸ ਕਰਦੇ ਹੋਏ ਸਰਬਜੀਤ ਸਿੰਘ ਤੇ ਹੋਰ। -ਫੋਟੋ: ਕਟਾਰੀਆ
Advertisement

ਜੈਤੋ: ਬਲਾਕ ਜੈਤੋ ਦੇ ਵੱਡੇ ਪਿੰਡਾਂ ’ਚ ਸ਼ੁਮਾਰ ਰਾਮੇਆਣਾ ਦੇ ਸਰਪੰਚ ਦੇ ਅਹੁਦੇ ਲਈ ਸਰਬਜੀਤ ਸਿੰਘ ਵੱਲੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕਰਾਉਣ ਸਮੇਂ ਵੱਡੀ ਗਿਣਤੀ ਵਿੱਚ ਸਮਰਥਕ ਮੌਕੇ ’ਤੇ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਨਾਲ ਕੁਲਦੀਪ ਸਿੰਘ ਸਾਬਕਾ ਸਰਪੰਚ, ਜਸਵਿੰਦਰ ਧਾਲੀਵਾਲ, ਗਗਨਦੀਪ ਸਿੰਘ, ਉਡੀਕ ਸਿੰਘ ਮਲਹੋਤਰਾ, ਪਰਮਜੀਤ ਸਿੰਘ, ਬਲਵਿੰਦਰ ਸਿੰਘ ਤੇ ਬਲਦੇਵ ਸਿੰਘ ਸੰਧੂ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸਰਬਜੀਤ ਸਿੰਘ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ ਦੇ ਭਰਾ ਹਨ, ਜਿਨ੍ਹਾਂ ਦੀ ਚੋਣ ਮੁਹਿੰਮ ਨੂੰ ਪਿੰਡ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਪਿੰਡ ਦੇ ਕੁੱਲ 9 ਵਾਰਡਾਂ ’ਚੋਂ 9 ਪੰਚ ਵੀ ਚੁਣੇ ਜਾਣੇ ਹਨ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement