ਸਰਬਜੀਤ ਭੰਗੂ ਦੂਜੀ ਵਾਰ ਬਣੇ ‘ਪਟਿਆਲਾ ਮੀਡੀਆ ਕਲੱਬ’ ਦੇ ਚੇਅਰਮੈਨ
ਟ੍ਰਿਬਿਉਨ ਨਿਊਜ਼ ਸਰਵਿਸ
ਪਟਿਆਲਾ, 9 ਮਈ
‘ਪਟਿਆਲਾ ਮੀਡੀਆ ਕਲੱਬ’ ਕਾਰਜਕਾਰਨੀ ਦੀ ਮੀਟਿੰਗ ਅੱਜ ਪ੍ਰਧਾਨ ਪਰਮੀਤ ਸਿੰਘ ਦੀ ਅਗਵਾਈ ਹੇਠਾਂ ਕਲੱਬ ਦੇ ਦਫਤਰ ਵਿਚ ਹੋਈ। ਇਸ ਦੌਰਾਨ ਛੇ ਹੋਰ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਕਲੱਬ ਦੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਭੰਗੂ (ਪੰਜਾਬੀ ਟ੍ਰਿਬਿਊਨ) ਨੂੰ ਲਗਾਤਾਰ ਦੂਜੀ ਵਾਰ ਕਲੱਬ ਦਾ ਚੇਅਰਮੈਨ ਬਣਾਇਆ ਗਿਆ। ਇਸੇ ਤਰ੍ਹਾਂ ਜੱਗਬਾਣੀ ਤੇ ਪੰਜਾਬ ਕੇਸਰੀ ਤੋਂ ਬਲਜਿੰਦਰ ਸ਼ਰਮਾ ਨੂੰ ਚੀਫ ਡਾਇਰੈਕਟਰ ਅਤੇ ਹਿੰਦੁਸਤਾਨ ਟਾਈਮਜ਼ ਤੋਂ ਕਰਮ ਪ੍ਰਕਾਸ਼ ਨੂੰ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ।
ਇਸ ਤੋਂ ਇਲਾਵਾ ਕਲੱਬ ਦੇ ਦੋ ਹੋਰ ਸਾਬਕਾ ਪ੍ਰਧਾਨਾਂ ਗੁਰਪ੍ਰੀਤ ਸਿੰਘ ਚੱਠਾ (ਰੋਜ਼ਾਨਾ ਅਜੀਤ) ਅਤੇ ਨਵਦੀਪ ਢੀਂਗਰਾ (ਪੰਜਾਬੀ ਜਾਗਰਣ) ਸਮੇਤ ਭਾਸਕਰ ਅਖਬਾਰ ਤੋਂ ਰਾਣਾ ਰਣਧੀਰ ਨੂੰ ਕਲੱਬ ਦੇ ਮੁੱਖ ਸਲਾਹਕਾਰਾਂ ਵਜੋਂ ਨਿਯੁਕਤ ਕੀਤਾ ਗਿਆ ਹੈ। ਯਾਦ ਰਹੇ ਕਿ ਕੁਝ ਦਿਨ ਪਹਿਲਾਂ ਹੋਈ ਕਲੱਬ ਦੀ ਚੋਣ ਦੌਰਾਨ ਪਰਮੀਤ ਸਿੰਘ (ਜੱਗਬਾਣੀ/ਪੰਜਾਬ ਕੇਸਰੀ) ਕਲੱਬ ਦੇ ਨਵੇਂ ਪ੍ਰਧਾਨ ਚੁਣੇ ਗਏ, ਜਿਨ੍ਹਾਂ ਨੇ ਨਵਦੀਪ ਢੀਂਗਰਾ ਦੀ ਥਾਂ ਲਈ ਹੈ।
ਉਕਤ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕਰਨ ਵਾਲੀ ਇਸ ਮੀਟਿੰਗ ਵਿਚ ਪ੍ਰਧਾਨ ਪਰਮੀਤ ਸਿੰਘ, ਸਕੱਤਰ ਜਨਰਲ ਖੁਸ਼ਵੀਰ ਤੂਰ, ਖਜ਼ਾਨਚੀ ਕੁਲਵੀਰ ਧਾਲ਼ੀਵਾਲ਼, ਸਕੱਤਰ ਗੁਰਵਿੰਦਰ ਔਲਖ, ਮੀਤ ਪ੍ਰਧਾਨ ਜਗਤਾਰ ਸਿੰਘ ਤੇ ਜੁਆਇੰਟ ਸਕੱਤਰ ਜਤਿੰਦਰ ਗਰੋਵਰ ਸਮੇਤ ਅਣੂ ਅਲਬਰਟ ਤੇ ਕਮਲ ਦੂਆ ਆਦਿ ਸ਼ਾਮਲ ਸਨ। ਇਸ ਮੌਕੇ ਕਲੱਬ ਵੱਲੋਂ ਕੁਝ ਹੋਰ ਫੈਸਲੇ ਵੀ ਲਏ ਗਏ।