For the best experience, open
https://m.punjabitribuneonline.com
on your mobile browser.
Advertisement

ਸਾਰਾ ਨੇ ਆਪਣੀ ਮਾਂ ਨਾਲ ਲੰਡਨ ਵਿੱਚ ਬਿਤਾਈਆਂ ਛੁੱਟੀਆਂ

08:43 AM Oct 11, 2023 IST
ਸਾਰਾ ਨੇ ਆਪਣੀ ਮਾਂ ਨਾਲ ਲੰਡਨ ਵਿੱਚ ਬਿਤਾਈਆਂ ਛੁੱਟੀਆਂ
Advertisement

ਮੁੰਬਈ: ਅਦਾਕਾਰਾ ਸਾਰਾ ਅਲੀ ਖਾਨ ਨੇ ਆਪਣੀ ਮਾਂ ਤੇ ਅਦਾਕਾਰਾ ਅੰਮ੍ਰਿਤਾ ਸਿੰਘ ਨਾਲ ਲੰਡਨ ਵਿੱਚ ਬਿਤਾਈਆਂ ਛੁੱਟੀਆਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਸਾਰਾ ਨੇ ਤਸਵੀਰ ਦੀ ਕੈਪਸ਼ਨ ਲਿਖਦਿਆਂ ਆਖਿਆ, ‘‘ਵਲਾਇਤ ਵਿੱਚ ਖਲਨਾਇਕ... ਕਦੇ ਕੰਮ ਤੇ ਕੌਫੀ... ਕਦੇ ਵਜ਼ਨ ਘਟਾਉਣ ਲਈ... ਮੇਰੇ ਚਮਕੀਲੇ ਰੰਗ ਮੌਜ-ਮਸਤੀ ਦਾ ਸਬੱਬ ਬਣ ਰਹੇ ਹਨ। ਮੈਂ ਤੇ ਮੇਰੀ ਮਾਂ ਸ਼ਹਿਰ ਨੂੰ ਹਮੇਸ਼ਾ ਲਾਲ ਰੰਗ ’ਚ ਦੇਖਣਾ ਚਾਹੁੰਦੇ ਹਾਂ। ਇਹ ਹੀ ਮੇਰੀ ਸੱਚੀ ਆਇਤ ਹੈ।’’ ਇੱਕ ਤਸਵੀਰ ਵਿੱਚ ਸਾਰਾ ਲੰਡਨ ਬ੍ਰਿਜ ਸਾਹਮਣੇ ਆਪਣੀ ਮਾਂ ਨਾਲ ਸੈਲਫੀ ਲੈ ਰਹੀ ਹੈ। ਉਸ ਨੇ ਹਲਕੇ ਪੀਲੇ ਰੰਗ ਦੀ ਪੁਸ਼ਾਕ ਪਹਨਿੀ ਹੋਈ ਹੈ ਅਤੇ ਚਿੱਟੇ ਰੰਗ ਦੀਆਂ ਧੁੱਪ ਵਾਲੀਆਂ ਐਨਕਾਂ ਲਾਈਆਂ ਹੋਈਆਂ ਹਨ ਅਤੇ ਰੰਗ-ਬਿਰੰਗੀ ਟੋਪੀ ਲਈ ਹੋਈ ਹੈ। ਅੰਮ੍ਰਿਤਾ ਉਸ ਦੇ ਪਿੱਛੇ ਖੜ੍ਹੀ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਉਸ ਨੇ ਪੀਲੇ ਰੰਗ ਦੀ ਸ਼ਰਟ ਪਹਨਿੀ ਹੋਈ ਹੈ। ਜਾਣਕਾਰੀ ਅਨੁਸਾਰ ਸਾਰਾ ਹਾਲ ਹੀ ਵਿੱਚ ਵਿੱਕੀ ਕੌਸ਼ਲ ਨਾਲ ਫ਼ਿਲਮ ‘ਜ਼ਰਾ ਹਟਕੇ ਜ਼ਰਾ ਬਚਕੇ’ ਵਿੱਚ ਨਜ਼ਰ ਆਈ ਸੀ। ਇਸ ਫ਼ਿਲਮ ਨੇ ਬਾਕਸ ਆਫਿਸ ’ਤੇ ਚੰਗੀ ਕਮਾਈ ਕੀਤੀ ਹੈ। ਸਾਰਾ ਅਨੁਰਾਗ ਬਾਸੂ ਦੀ ਫ਼ਿਲਮ ‘ਮੈਟਰੋ...ਇਨ ਡੀਨੋ’ ਵਿੱਚ ਵੀ ਨਜ਼ਰ ਆਵੇਗੀ। ਇਸ ਵਿੱਚ ਆਦਿਤਿਆ ਰੌਏ ਕਪੂਰ, ਕੋਂਕਣਾ ਸੇਨ ਸ਼ਰਮਾ, ਪੰਕਜ ਤ੍ਰਿਪਾਠੀ, ਫਾਤਿਮਾ ਸਨਾ ਸ਼ੇਖ, ਅਨੁਪਮ ਖੇਰ, ਅਲੀ ਫਜ਼ਲ ਅਤੇ ਨੀਨਾ ਗੁਪਤਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ। -ਏਐੱਨਆਈ

Advertisement

Advertisement
Advertisement
Author Image

sukhwinder singh

View all posts

Advertisement