ਸਾਰਾ ਨੇ ਦੀਵਾਲੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ
ਮੁੰਬਈ:
ਅਦਾਕਾਰਾ ਸਾਰਾ ਅਲੀ ਖਾਨ ਨੇ ਆਪਣੇ ਪਰਿਵਾਰ ਨਾਲ ਦੀਵਾਲੀ ਮਨਾਈ। ਉਸ ਨੇ ਆਪਣੇ ਭਰਾ ਇਬਰਾਹਿਮ ਅਲੀ ਖਾਨ ਨਾਲ ਦੀਵਾਲੀ ਦੇ ਜਸ਼ਨ ਮਨਾਉਂਦਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਸ ਨੇ ਅੱਜ ਇੰਸਟਾਗ੍ਰਾਮ ’ਤੇ ਤਸਵੀਰਾਂ ਨਾਲ ਆਪਣੇ ਭਰਾ ਨੂੰ ਭੇਜਿਆ ਪਿਆਰ ਭਰਿਆ ਸੰਦੇਸ਼ ਵੀ ਸਾਂਝਾ ਕੀਤਾ ਹੈ। ਪਹਿਲੀ ਤਸਵੀਰ ਵਿੱਚ ਦੋਵੇਂ ਮੁਸਕਰਾ ਰਹੇ ਹਨ, ਜਦਕਿ ਇਕ ਹੋਰ ਤਸਵੀਰ ਵਿੱਚ ਇਬਰਾਹਿਮ ਆਪਣੀ ਭੈਣ ਸਾਰਾ ਨੂੰ ਝਿੜਕ ਰਿਹਾ ਹੈ ਜਦੋਂ ਕਿ ਸਾਰਾ ਸ਼ਰਾਰਤੀ ਢੰਗ ਨਾਲ ਮੁਸਕਰਾ ਰਹੀ ਹੈ। ਉਸ ਨੇ ਇਸ ਤਸਵੀਰ ਦੀ ਕੈਪਸ਼ਨ ਵਿੱਚ ਆਪਣੇ ਭਰਾ ਨਾਲ ਪਿਆਰ ਜ਼ਾਹਰ ਕੀਤਾ ਹੈ। ਉਸ ਨੇ ਲਿਖਿਆ, ‘ਕਭੀ ਖੁਸ਼ੀ ਕਭੀ ਗਮ, ਮੇਰੇ ਭਾਈ ਜਾਨ ਨਾਲ ਇਹ ਹਮੇਸ਼ਾ ਮਜ਼ੇਦਾਰ ਹੁੰਦਾ ਹੈ, ਕਦੀ ਹਾਸਾ ਅਤੇ ਕਦੇ-ਕਦੇ ਝਿੜਕਾਂ।’ ਜ਼ਿਕਰਯੋਗ ਹੈ ਕਿ ਸਾਰਾ ਅਲੀ ਖਾਨ ਆਯੁਸ਼ਮਾਨ ਖੁਰਾਣਾ ਨਾਲ ਇੱਕ ਆਉਣ ਵਾਲੀ ਐਕਸ਼ਨ-ਕਾਮੇਡੀ ਫਿਲਮ ਵਿੱਚ ਕੰਮ ਕਰਨ ਲਈ ਤਿਆਰ ਹੈ। ਇਸ ਫਿਲਮ ਦਾ ਨਿਰਮਾਣ ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨ ਅਤੇ ਗੁਨੀਤ ਮੋਂਗਾ ਦੀ ਸਿੱਖਿਆ ਐਂਟਰਟੇਨਮੈਂਟ ਵੱਲੋਂ ਕੀਤਾ ਜਾਵੇਗਾ। ਇਸ ਫਿਲਮ ਦਾ ਨਾਂ ਹਾਲੇ ਤੈਅ ਨਹੀਂ ਕੀਤਾ ਗਿਆ। ਇਸ ਦਾ ਨਿਰਦੇਸ਼ਨ ਆਕਾਸ਼ ਕੌਸ਼ਿਕ ਕਰਨਗੇ। ਇਸ ਤੋਂ ਇਲਾਵਾ ਸਾਰਾ, ਅਨੁਰਾਗ ਬਾਸੂ ਵੱਲੋਂ ਨਿਰਦੇਸ਼ਿਤ ਫਿਲਮ ‘ਮੈਟਰੋ...ਇਨ ਡੀਨੋ’ ਵਿੱਚ ਨਜ਼ਰ ਆਵੇਗੀ। -ਏਐੱਨਆਈ