For the best experience, open
https://m.punjabitribuneonline.com
on your mobile browser.
Advertisement

ਸਾਰਾ ਅਲੀ ਖ਼ਾਨ ਨੇ ਸ਼ੂਟਿੰਗ ਲਈ ਜਾਂਦਿਆਂ ਆਈਸ ਫੇਸ਼ੀਅਲ ਨਾਲ ਦਿੱਤੀ ਟਰੈਫ਼ਿਕ ਨੂੰ ਮਾਤ

08:59 AM Apr 05, 2024 IST
ਸਾਰਾ ਅਲੀ ਖ਼ਾਨ ਨੇ ਸ਼ੂਟਿੰਗ ਲਈ ਜਾਂਦਿਆਂ ਆਈਸ ਫੇਸ਼ੀਅਲ ਨਾਲ ਦਿੱਤੀ ਟਰੈਫ਼ਿਕ ਨੂੰ ਮਾਤ
Advertisement

ਮੁੰਬਈ: ਬੌਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਨੇ ਵੀਰਵਾਰ ਨੂੰ ਆਪਣੇ ਚਿਹਰੇ ’ਤੇ ਬਰਫ਼ ਲਗਾਉਣ ਦੀ ਇਕ ਝਲਕ ਸਾਂਝੀ ਕੀਤੀ। ਇਸ ਦੌਰਾਨ ਉਹ ਆਪਣੀ ਆਉਣ ਵਾਲੀ ਫ਼ਿਲਮ ‘ਮੈਟਰੋ... ਇਨ ਡੀਨੋ’ ਦੀ ਸ਼ੂਟਿੰਗ ਲਈ ਗੱਡੀ ਚਲਾ ਰਹੀ ਹੈ। ਨੌਜਵਾਨ ਦੀਵਾ ਨੂੰ ਹੁਣੇ ਜਿਹੇ ਦੋ ਪ੍ਰਾਜੈਕਟਾਂ ‘ਮਰਡਰ ਮੁਬਾਰਕ’ ਅਤੇ ‘ਐ ਵਤਨ ਮੇਰੇ ਵਤਨ’ ਵਿੱਚ ਦੇਖਿਆ ਗਿਆ ਸੀ, ਜੋ ਕਿ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਹੋਏ ਹਨ। ਸਾਰਾ ਅਲੀ ਖ਼ਾਨ ਦੇ ਉਸ ਵੱਲੋਂ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀਆਂ ਜਾਂਦੀਆਂ ਦਿਲਕਸ਼ ਕਹਾਣੀਆਂ/ਸਟੋਰੀਜ਼ ਸਦਕਾ 4.53 ਕਰੋੜ ਫਾਲੋਅਰਜ਼ ਹਨ। ਸ਼ੇਅਰ ਕੀਤੀ ਵੀਡੀਓ ਦੌਰਾਨ ਉਸ ਨੇ ਪੀਲੇ ਰੰਗ ਦਾ ਟੌਪ ਪਾਇਆ ਹੋਇਆ ਹੈ। ਅਦਾਕਾਰਾ ਨੇ ਇਸ ਦਾ ਕੈਪਸ਼ਨ ਦਿੱਤਾ ਹੈ, ‘ਸ਼ੂਟਡੇਅ।’ ਦੂਜੀ ਵੀਡੀਓ ਵਿੱਚ ‘ਕੇਦਾਰਨਾਥ’ ਫੇਮ ਅਦਾਕਾਰਾ ਆਈਸ ਫੇਸ਼ੀਅਲ ਕਰਦੀ ਹੋਈ ਦਿਖਾਈ ਦਿੰਦੀ ਹੈ। ਉਹ ਸੋਜ਼ਿਸ਼ ਨੂੰ ਘਟਾਉਣ ਲਈ ਆਪਣੀ ਅੱਖ ਦੇ ਹੇਠਾਂ ਅਤੇ ਚਿਹਰੇ ’ਤੇ ਬਰਫ਼ ਮਲਦੀ ਹੋਈ ਦਿਖਾਈ ਦਿੰਦੀ ਹੈ। ਵੀਡੀਓ ਦਾ ਕੈਪਸ਼ਨ ਹੈ, ‘ਇਹ ਸਪੱਸ਼ਟ ਤੌਰ ’ਤੇ ਇੱਕ ਲੰਬੀ ਡਰਾਈਵ ਹੈ... ਟਰੈਫ਼ਿਕ ਕੀ ਕਰੇ? ਅਬ ਯੇ ਹੀ ਹੈ ਮੈਟਰੋ ਇਨ ਡੀਨੋ।’ ਸਾਰਾ ਨੇ ਸ਼ਾਹਰੁਖ ਖਾਨ, ਮਾਧੁਰੀ ਦੀਕਸ਼ਿਤ, ਕ੍ਰ਼ਿਸ਼ਮਾ ਕਪੂਰ ਦੀ 1997 ਵਿੱਚ ਆਈ ਫਿਲਮ ‘ਦਿਲ ਤੋ ਪਾਗਲ ਹੈ’ ਦੇ ਪ੍ਰਸਿੱਧ ਟਰੈਕ ‘ਭੋਲੀ ਸੀ ਸੂਰਤ’ ਦਾ ਸੰਗੀਤ ਦਿੱਤਾ ਹੈ। ਫ਼ਿਲਮ ‘ਮੈਟਰੋ...ਇਨ ਡੀਨੋ’ ਦਾ ਨਿਰਦੇਸ਼ਕ ਅਨੁਰਾਗ ਬਾਸੂ ਹੈ। ਅਦਾਕਾਰਾ ਕੋਲ ਫ਼ਿਲਮ ‘ਸਕਾਈ ਫੋਰਸ’ ਵੀ ਹੈ। -ਆਈਏਐਨਐਸ

Advertisement

Advertisement
Author Image

sukhwinder singh

View all posts

Advertisement
Advertisement
×