ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਨਿਆ ਮਲਹੋਤਰਾ ਨੇ ਜਨਮ ਦਿਨ ਮਨਾਇਆ

08:40 AM Feb 26, 2024 IST

ਮੁੰਬਈ: ਅਦਾਕਾਰਾ ਸਾਨਿਆ ਮਲਹੋਤਰਾ ਨੇ ਅੱਜ ਇੱਥੇ ਫੋਟੋਗ੍ਰਾਫਰਾਂ ਨਾਲ ਚਾਕਲੇਟ ਕੇਕ ਕੱਟ ਕੇ ਆਪਣਾ 32ਵਾਂ ਜਨਮ ਦਿਨ ਮਨਾਇਆ। ਹਾਲ ਹੀ ਵਿੱਚ ਫਿਲਮ ‘ਸੈਮ ਬਹਾਦਰ’ ਵਿੱਚ ਨਜ਼ਰ ਆਈ ਸਾਨਿਆ ਨੇ ਭੂਰੇ ਰੰਗ ਦੇ ਟੌਪ ਦੇ ਨਾਲ ਸੁਨਹਿਰੀ ਰੰਗ ਦੀਆਂ ਵਾਲੀਆਂ ਅਤੇ ਭੂਰੇ ਰੰਗ ਦੀ ਹੀਲ ਪਾਈ ਹੋਈ ਸੀ। ਇਸ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਜਿਸ ਵਿੱਚ ਫੋਟੋਗ੍ਰਾਫਰ ਉਸ ਲਈ ਜਨਮ ਦਿਨ ਦਾ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਕੇਕ ਕੱਟਣ ਤੋਂ ਬਾਅਦ ਸਾਨਿਆ ਨੇ ਫੋਟੋਗ੍ਰਾਫਰਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਉਹ ਫੋਟੋਗ੍ਰਾਫਰਾਂ ਨੂੰ ਕੇਕ ਖੁਆਉਂਦੀ ਵੀ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ 2023 ਵਿੱਚ ਰਿਲੀਜ਼ ਹੋਈ ਫਿਲਮ ‘ਸੈਮ ਬਹਾਦਰ’ ਵਿੱਚ ਸਾਨਿਆ ਨੇ ਫੀਲਡ ਮਾਰਸ਼ਲ ਸੈਮ ਮਾਨਿਕਸ਼ਾਅ ਦੀ ਪਤਨੀ ਸਿਲੂ ਮਾਨਿਕਸ਼ਾਅ ਦਾ ਕਿਰਦਾਰ ਅਦਾ ਕੀਤਾ ਸੀ। ਫਿਲਮ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਸੀ। ਇਸ ਵਿੱਚ ਫਾਤਿਮਾ ਸਨਾ ਸ਼ੇਖ ਅਤੇ ਮੁਹੰਮਦ ਜ਼ੀਸ਼ਾਨ ਆਯੂਬ ਵੀ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਏ ਸਨ। ਆਉਣ ਵਾਲੇ ਦਿਨਾਂ ਵਿੱਚ ਸਨਾ ਫਿਲਮ ‘ਬੇਬੀ ਜੌਨ’ ਵਿੱਚ ਵਰੁਨ ਧਵਨ ਨਾਲ ਨਜ਼ਰ ਆਵੇਗੀ। -ਆਈਏਐੱਨਐੱਸ

Advertisement

Advertisement
Advertisement