ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਤੋਖ ਸਿੰਘ ਕਾਲਾ ਪਿੰਡ ਸਿਹੋੜਾ ਇਕਾਈ ਦੇ ਪ੍ਰਧਾਨ ਬਣੇ

07:34 AM Feb 15, 2024 IST
ਬੀਕੇਯੂ ਰਾਜੇਵਾਲ ਇਕਾਈ ਸਿਹੋੜਾ ਦੀ ਨਵ- ਨਿਯੁਕਤ ਟੀਮ ਨਾਲ ਸੀਨੀਅਰ ਅਹੁਦੇਦਾਰ। -ਫੋਟੋ: ਜੱਗੀ

ਪੱਤਰ ਪ੍ਰੇਰਕ
ਪਾਇਲ, 14 ਫਰਵਰੀ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮਲੌਦ ਦੇ ਪਿੰਡ ਸਿਹੋੜਾ ਇਕਾਈ ਦੀ ਨਵੀਂ ਚੁਣੀ ਜਥੇਬੰਦੀ ਦੇ ਸੰਤੋਖ ਸਿੰਘ ਕਾਲਾ ਨੂੰ ਪ੍ਰਧਾਨ ਚੁਣਿਆ ਗਿਆ ਹੈ। ਕਿਸਾਨ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਅਤੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਦੀ ਮੌਜੂਦਗੀ ’ਚ ਬਲਾਕ ਪ੍ਰਧਾਨ ਗੁਰਮੇਲ ਸਿੰਘ ਅਤੇ ਜਨਰਲ ਸਕੱਤਰ ਮਾਸਟਰ ਗੁਰਦੀਪ ਸਿੰਘ ਸਿਹੋੜਾ, ਜੋਰਾ ਸਿੰਘ ਬੇਰ ਕਲਾਂ ਵੱਲੋਂ ਚੁਣੇ ਨੁਮਾਇੰਦਿਆਂ ਦੀ ਸੂਚੀ ਜਾਰੀ ਕਰਦਿਆਂ ਭਰੋਸਾ ਦਿਵਾਇਆ ਹੈ ਕਿ ਆਉਂਦੇ ਦਿਨਾਂ ਵਿੱਚ ਬੀਕੇਯੂ ਰਾਜੇਵਾਲ ਦੀਆਂ ਸਰਗਰਮੀਆਂ ਇਲਾਕੇ ਦੇ ਪਿੰਡ ਪਿੰਡ ਘਰ-ਘਰ ਪਹੁੰਚਾਈਆਂ ਜਾਣਗੀਆਂ। ਆਗੂਆਂ ਵੱਲੋਂ ਨਵੀਂ ਚੁਣੀ ਇਕਾਈ ਦੇ ਅਹੁਦੇਦਾਰ ਪ੍ਰਧਾਨ ਸੰਤੋਖ ਸਿੰਘ ਕਾਲ਼ਾ, ਅਮਰਜੀਤ ਸਿੰਘ ਪੰਚ ਅਤੇ ਲਖਵੀਰ ਸਿੰਘ ਲੱਖੂ ਨੂੰ ਮੀਤ ਪ੍ਰਧਾਨ, ਪਰਮਜੀਤ ਸਿੰਘ ਨੰਬਰਦਾਰ ਅਤੇ ਚਰਨਜੀਤ ਸਿੰਘ ਨੂੰ ਸਕੱਤਰ, ਬਲਦੇਵ ਸਿੰਘ ਆਲਮਗੀਰੀਆ, ਅਵਤਾਰ ਸਿੰਘ ਆੜਤੀਆ ਨੂੰ ਸਹਾਇਕ ਸਕੱਤਰ, ਪ੍ਰਿਤਪਾਲ ਸਿੰਘ ਯੂਥ ਆਗੂ ਨੂੰ ਖ਼ਜ਼ਾਨਚੀ, ਦਲਜੀਤ ਸਿੰਘ ਬੰਟੂ ਅਤੇ ਪਰਦੀਪ ਸਿੰਘ ਦੀਪੀ ਨੂੰ ਮੈਂਬਰ ਚੁਣਿਆ ਗਿਆ।

Advertisement

Advertisement