ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਤ ਵਕੀਲ ਸਾਹਿਬ ਵੱਲੋਂ ਮਹਾਤਮਾ ਵਰਿੰਦਰ ਨੂੰ ਗੱਦੀ ਦੇਣ ਦਾ ਫੈਸਲਾ ਸਹੀ: ਦਾਦੂਵਾਲ

09:56 AM Aug 26, 2024 IST

ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 25 ਅਗਸਤ
ਖੇਤਰ ਦੇ ਪਿੰਡ ਜਗਮਾਲਵਾਲੀ ਵਿੱਚ ਸਥਿਤ ਸ਼ਾਹ ਮਸਤਾਨਾ ਸ਼ਾਹ ਬਲੋਚਿਸਤਾਨੀ ਆਸ਼ਰਮ ਦੇ ਸੰਤ ਬਹਾਦਰ ਚੰਦ ਵਕੀਲ ਸਾਹਿਬ ਦੇ ਅਕਾਲ ਚਲਾਣੇ ਤੋਂ ਬਾਅਦ ਅੱਜ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸੰਤ ਵਕੀਲ ਸਾਹਿਬ ਨੇ ਮਹਾਤਮਾ ਵਰਿੰਦਰ ਨੂੰ ਗੱਦੀ ਦੇਣ ਦਾ ਜੋ ਫੈਸਲਾ ਲਿਆ ਸੀ ਉਹ ਸਹੀ ਫੈਸਲਾ ਸੀ। ਇਸ ਬਾਰੇ ਕਿਸੇ ਨੂੰ ਕੋਈ ਵਿਵਾਦ ਖੜ੍ਹਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਡੇਰਾ ਪ੍ਰਬੰਧਕਾਂ ਵੱਲੋਂ ਵਕੀਲ ਸਾਹਿਬ ਦਾ ਵਧੀਆ ਇਲਾਜ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਸੰਤਾਂ ਦੇ ਇਲਾਜ ਦੌਰਾਨ ਉਹ ਖੁਦ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਗਏ ਸਨ। ਉਨ੍ਹਾਂ ਕਿਹਾ ਕਿ ਡੇਢ ਸਾਲ ਤੋਂ ਸੰਤ ਵਕੀਲ ਸਾਹਿਬ ਨੇ ਲਿਖਤੀ ਵਸੀਅਤ ਦੇ ਕੇ ਮਹਾਤਮਾ ਵਰਿੰਦਰ ਨੂੰ ਸੰਗਤ ਦੀ ਸੇਵਾ ਅਤੇ ਗੱਦੀ ਸੌਂਪੀ ਸੀ ਕਿਉਂਕਿ ਮਹਾਤਮਾ ਵਰਿੰਦਰ ਅਤੇ ਸ਼ਮਸ਼ੇਰ ਲਹਿਰੀ ਨੇ ਉਨ੍ਹਾਂ ਦੀ ਬਹੁਤ ਸੇਵਾ ਕੀਤੀ ਸੀ। ਉਨ੍ਹਾਂ ਕਿਹਾ ਕਿ ਸੰਤ ਵਕੀਲ ਸਾਹਿਬ ਦੀ ਮੌਤ ਤੋਂ ਬਾਅਦ ਕੁਝ ਲੋਕਾਂ ਨੇ ਅਫਵਾਹਾਂ ਫੈਲਾਈਆਂ ਅਤੇ ਦੋਸ਼ ਲਾਏ ਪਰ ਕਰੀਬ ਮਹੀਨਾ ਬੀਤ ਗਿਆ ਹੈ ਪਰ ਕੋਈ ਗਲਤ ਗੱਲ ਨਾ ਹੋਣ ਕਾਰਨ ਕੁਝ ਵੀ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮਹਾਤਮਾ ਵਰਿੰਦਰ ਸੰਤ ਵਕੀਲ ਸਾਹਿਬ ਵਾਂਗ ਸੰਗਤਾਂ ਦੀ ਸੇਵਾ ਕਰਨਗੇ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਡੇਰਾ ਜਗਮਾਲਵਾਲੀ ਬਾਰੇ ਅਫਵਾਹ ਨਹੀਂ ਫੈਲਾਉਣੀ ਚਾਹੀਦੀ। ਆਪਸੀ ਭਾਈਚਾਰੇ ਅਤੇ ਪਿਆਰ ਦੀ ਗੱਲ ਕਰਨੀ ਚਾਹੀਦੀ ਹੈ, ਕੋਈ ਨਫਰਤ ਜਾਂ ਵਿਰੋਧ ਨਹੀਂ ਹੋਣਾ ਚਾਹੀਦਾ।

Advertisement

Advertisement
Advertisement