For the best experience, open
https://m.punjabitribuneonline.com
on your mobile browser.
Advertisement

ਗਿਆਨੀ ਜ਼ੈਲ ਸਿੰਘ ਨੇ ਕਰਵਾਈ ਸੀ ਸੰਤ ਰਾਮ ਸਿੰਗਲਾ ਦੀ ਸਿਆਸਤ ’ਚ ਐਂਟਰੀ

10:41 AM May 11, 2024 IST
ਗਿਆਨੀ ਜ਼ੈਲ ਸਿੰਘ ਨੇ ਕਰਵਾਈ ਸੀ ਸੰਤ ਰਾਮ ਸਿੰਗਲਾ ਦੀ ਸਿਆਸਤ ’ਚ ਐਂਟਰੀ
Advertisement

ਪੱਤਰ ਪ੍ਰੇਰਕ
ਪਟਿਆਲਾ, 10 ਮਈ
ਪਟਿਆਲਾ ਦੇ ਸਿਆਸਤਦਾਨਾਂ ਵਿੱਚ ਸ਼ਾਮਲ ਸੰਤ ਰਾਮ ਸਿੰਗਲਾ ਵੀ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਕੇ ਹੀ ਸਿਆਸਤ ਵਿੱਚ ਆਏ ਸਨ, ਮੌਜੂਦਾ ਸਮੇਂ ਉਨ੍ਹਾਂ ਦੇ ਪੁੱਤਰ ਵਿਜੈਇੰਦਰ ਸਿੰਗਲਾ ਨੂੰ ਕਾਂਗਰਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੀ ਟਿਕਟ ਦਿੱਤੀ ਗਈ ਹੈ। ਤਤਕਾਲੀ ਮੁੱਖ ਮੰਤਰੀ ਤੇ ਬਾਅਦ ਵਿੱਚ ਰਾਸ਼ਟਰਪਤੀ ਬਣੇ ਗਿਆਨੀ ਜ਼ੈਲ ਸਿੰਘ ਨੇ ਸੰਤ ਰਾਮ ਸਿੰਗਲਾ ਨੂੰ ਸਿਆਸਤ ਵਿੱਚ ਲਿਆਉਣ ਲਈ ਸ਼ੁਤਰਾਣਾ ਵਿੱਚੋਂ ਸਮਾਣਾ ਹਲਕਾ ਵੱਖ ਕਰਕੇ ਪਟਿਆਲਾ ਸ਼ਹਿਰ ਦਾ ਅਹਿਮ ਹਿੱਸਾ ਤ੍ਰਿਪੜੀ ਨੂੰ ਸਮਾਣਾ ਹਲਕੇ ਵਿੱਚ ਪਾ ਦਿੱਤਾ ਸੀ। ਇਹ ਜਾਣਕਾਰੀ ਸੰਤ ਰਾਮ ਸਿੰਗਲਾ ਦੇ ਭਰਾ ਗੋਪਾਲ ਸਿੰਗਲਾ ਨੇ ਸਾਂਝੀ ਕੀਤੀ।
ਗੋਪਾਲ ਸਿੰਗਲ ਨੇ ਦੱਸਿਆ ਕਿ ਪਟਿਆਲਾ ਦੇ ਸਿਆਸਤਦਾਨ ਸੰਤਰਾਮ ਸਿੰਗਲਾ ਵਿਧਾਇਕ ਬਣਨਾ ਚਾਹੁੰਦੇ ਸਨ, ਪਰ ਉਨ੍ਹਾਂ ਦਾ ਪਟਿਆਲਾ ਵਿੱਚ ਕੋਈ ਢੁੱਕਵਾਂ ਹੱਲ ਨਹੀਂ ਨਿਕਲ ਸਕਿਆ। ਸਿੰਗਲਾ, ਗਿਆਨੀ ਜ਼ੈਲ ਸਿੰਘ ਦੇ ਨਜ਼ਦੀਕੀ ਸਨ, ਜੋ 1966 ਤੋਂ 1972 ਤੱਕ ਪਟਿਆਲਾ ਮਿਉਂਸਿਪਲ ਕਮੇਟੀ ਦੇ ਕਾਰਜਕਾਰੀ ਅਧਿਕਾਰੀ ਰਹੇ। 1972 ਵਿੱਚ ਗਿਆਨੀ ਜ਼ੈਲ ਸਿੰਘ ਦੇ ਮੁੱਖ ਮੰਤਰੀ ਬਣਦਿਆਂ ਹੀ ਸੰਤ ਰਾਮ ਸਿੰਗਲਾ ਨੇ ਆਪਣੀ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਉਨ੍ਹਾਂ ਦੇ ਸਿਆਸੀ ਸਲਾਹਕਾਰ ਬਣ ਗਏ। 1980 ਵਿੱਚ ਗਿਆਨੀ ਜ਼ੈਲ ਸਿੰਘ ਕੇਂਦਰੀ ਗ੍ਰਹਿ ਮੰਤਰੀ ਬਣੇ ਅਤੇ ਸਿੰਗਲਾ ਨੂੰ ਆਪਣਾ ਸਕੱਤਰ ਬਣਾ ਲਿਆ। ਪੰਜਾਬ ਵਿੱਚ 6 ਮਹੀਨਿਆਂ ਬਾਅਦ ਹੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ। ਗਿਆਨੀ ਜ਼ੈਲ ਸਿੰਘ ਨੇ ਸੰਤਰਾਮ ਸਿੰਗਲਾ ਨੂੰ ਕਾਂਗਰਸ ਦੀ ਟਿਕਟ ਦੇ ਕੇ ਸਮਾਣਾ ਤੋਂ ਚੋਣ ਲੜਨ ਲਈ ਭੇਜ ਦਿੱਤਾ।

Advertisement

Advertisement
Author Image

sukhwinder singh

View all posts

Advertisement
Advertisement
×