For the best experience, open
https://m.punjabitribuneonline.com
on your mobile browser.
Advertisement

ਸੰਤ ਕਬੀਰ ਜੈਅੰਤੀ: ਸ਼ੋਭਾ ਯਾਤਰਾ ਦੌਰਾਨ ਸੈਂਕੜੇ ਪੌਦੇ ਵੰਡੇ

07:28 AM Jun 24, 2024 IST
ਸੰਤ ਕਬੀਰ ਜੈਅੰਤੀ  ਸ਼ੋਭਾ ਯਾਤਰਾ ਦੌਰਾਨ ਸੈਂਕੜੇ ਪੌਦੇ ਵੰਡੇ
ਸ਼ੋਭਾ ਯਾਤਰਾ ਦੌਰਾਨ ਲੋਕਾਂ ਨੂੰ ਪੌਦੇ ਵੰਡਦੇ ਹੋਏ ਨੌਜਵਾਨ।
Advertisement

ਪਵਨ ਗੋਇਲ
ਭੁੱਚੋ ਮੰਡੀ, 23 ਜੂਨ
ਧਾਨਕ ਸਮਾਜ ਵੱਲੋਂ ਸੰਤ ਕਬੀਰ ਦਾਸ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ। ਇਸ ਨੂੰ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਦੀ ਪਤਨੀ ਨੀਨਾ ਬਾਂਸਲ ਨੇ ਰਿਬਨ ਕੱਟ ਕੇ ਰਵਾਨਾ ਕੀਤਾ। ਇਸ ਸ਼ੋਭਾ ਯਾਤਰਾ ਵਿੱਚ ਵਾਤਾਵਰਨ ਨੂੰ ਬਚਾਉਣ ਸਬੰਧੀ ਤਿਆਰ ਕੀਤੀ ਝਾਕੀ ਖਿੱਚ ਦਾ ਕੇਂਦਰ ਰਹੀ। ਇਸ ਝਾਕੀ ਵਿੱਚ ਨੌਜਵਾਨਾਂ ਨੇ ਆਕਸੀਜਨ ਮਾਸਕ ਪਹਿਨ ਕੇ ਅਤੇ ਹੱਥਾਂ ਵਿੱਚ ਪੌਦੇ ਫੜ੍ਹ ਕੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਸੰਦੇਸ਼ ਦਿੱਤਾ। ਬੱਚਿਆਂ ਦੇ ਹੱਥਾਂ ਵਿੱਚ ‘ਰੁੱਖ ਮੀਂਹ ਲਿਆਂਉਦੇ ਨੇ, ਸਾਨੂੰ ਗਰਮੀ ਤੋਂ ਬਚਾਉਂਦੇ ਨੇ’ ਆਦਿ ਮਾਟੋਆਂ ਵਾਲੀਆਂ ਤਖਤੀਆਂ ਫੜ੍ਹੀਆਂ ਹੋਈਆਂ ਸਨ। ਨੌਜਵਾਨਾਂ ਨੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਪੌਦਿਆਂ ਦੀ ਭਰੀ ਟਰਾਲੀ ਵਿੱਚੋਂ ਲੋਕਾਂ ਨੂੰ ਖੂਬ ਪੌਦੇ ਵੰਡੇ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਾਮਲ ਸ਼ਰਧਾਲੂ ਬੀਬੀਆਂ ਨੇ ਸੰਤ ਕਬੀਰ ਜੀ ਦੇ ਦੋਹੇ ਗਾਏ। ਇਸ ਮੌਕੇ ਮਾਸਟਰ ਸੰਦੀਪ ਕੁਮਾਰ, ਡਾ. ਰਾਮ ਕੁਮਾਰ, ਰਾਜੂ ਲਡਵਾਲ, ਸਤੀਸ਼ ਕੁਮਾਰ, ਮਦਨ ਪੇਂਟਰ, ਸ਼ਾਮ ਲਾਲ ਅਤੇ ਕੌਸਲਰ ਪ੍ਰੇਮ ਕੁਮਾਰ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×