For the best experience, open
https://m.punjabitribuneonline.com
on your mobile browser.
Advertisement

ਸੰਤ ਦਰਸ਼ਨ ਸਿੰਘ ਖ਼ਾਲਸਾ ਨੇ ਸੰਗਤਾਂ ਨੂੰ ਬੂਟੇ ਵੰਡੇ

07:17 AM Jul 20, 2024 IST
ਸੰਤ ਦਰਸ਼ਨ ਸਿੰਘ ਖ਼ਾਲਸਾ ਨੇ ਸੰਗਤਾਂ ਨੂੰ ਬੂਟੇ ਵੰਡੇ
ਸੰਤ ਦਰਸਨ ਸਿੰਘ ਖਾਲਸਾ ਸੰਗਤਾਂ ਨੂੰ ਬੂਟੇ ਵੰਡਦੇ ਹੋਏ।- ਫੋਟੋ: ਜੱਗੀ
Advertisement

ਪੱਤਰ ਪ੍ਰੇਰਕ
ਪਾਇਲ, 19 ਜੁਲਾਈ
ਸੰਤ ਦਰਸ਼ਨ ਸਿੰਘ ਖਾਲਸਾ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਾਲਿਆਂ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਅਤੇ ਪਾਣੀ ਦੀ ਸਾਂਭ ਸੰਭਾਲ ਲਈ ਪਿਛਲੇ ਤਿੰਨ ਦਹਾਕਿਆਂ ਤੋਂ ਗੰਭੀਰਤਾ ਨਾਲ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਤਪੋਬਣ ਢੱਕੀ ਸਾਹਿਬ ਵਿਖੇ ਇਕੱਤਰ ਹੋਈਆਂ ਸੰਗਤਾਂ ਨੂੰ ਛਾਂਦਾਰ, ਫ਼ਲਦਾਰ ਤੇ ਬੋਹੜ, ਪਿੱਪਲ, ਨਿੰਮ, ਟਾਹਲੀ, ਅਰਜਨ, ਚਕਰੇਸੀਆ, ਐਲਸਟੋਨੀਆ, ਤੁਣ, ਪੁੱਤਰਨਜੀਵਾ, ਤੂਤ, ਸਾਗਵਾਨ, ਬ੍ਰਹਮੀ, ਧਰੇਕ, ਮੋਹਗਨੀ, ਸੁਖਚੈਨ, ਅਸ਼ੋਕਾ, ਫਾਈਕਸ, ਕੁਲੀਫਾਰਮ, ਬੋਤਲ ਪਾਮ ਅਤੇ ਮੌਲਸਰੀ, ਅਮਲਤਾਸ, ਕਚਨਾਰ, ਗੁਲਮੋਹਰ, ਜੈਟਰੋਂਡਾ, ਲੈਜਸਟੋਨੀਆ, ਤਿਕੋਮਾ, ਚੰਪਾ, ਅੰਬ, ਜਾਮਨ, ਅਮਰੂਦ, ਬਿਲ, ਬਹੇੜਾ, ਸੁਹੰਜਣਾ ਅਤੇ ਆਂਵਲਾ ਆਦਿ ਮੈਡੀਕੇਟਡ ਨਾਲ ਸਬੰਧਤ ਸੈਂਕੜੇ ਬੂਟੇ ਪ੍ਰਸ਼ਾਦ ਵਜੋਂ ਵੰਡੇ ਗਏ।
ਇਸ ਮੌਕੇ ਸੰਤ ਖਾਲਸਾ ਨੇ ਕਿਹਾ ਕਿ ਵਾਤਾਵਰਨ ਇੱਕ ਵਿਸ਼ਵਵਿਆਪੀ ਸਮੱਸਿਆ ਹੈ। ਅੱਜ ਪੰਜਾਬ ਦਾ ਵਾਤਾਵਰਨ, ਹਵਾ-ਪਾਣੀ, ਖੁਰਾਕ ਅਤੇ ਹੋਰ ਖਾਦ ਪਦਾਰਥ ਬੜੀ ਨਾਜ਼ੁਕ ਸਥਿਤੀ ਤੱਕ ਪ੍ਰਦੂਸ਼ਿਤ ਹੋ ਰਹੇ ਹਨ। ਇਸ ਲਈ ਦੂਸ਼ਿਤ ਹੋ ਰਹੇ ਪਵਣੁ ਪਾਣੀ ਦੇ ਅਨਮੋਲ ਖ਼ਜ਼ਾਨੇ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਭਾਈ ਗੁਰਦੀਪ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਹਰਕੀਰਤ ਸਿੰਘ ਵੀ ਹਾਜ਼ਰ ਸਨ।

Advertisement

Advertisement
Advertisement
Author Image

sanam grng

View all posts

Advertisement