ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਨਮਤੀ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ’ਚ 21 ਤਗ਼ਮੇ ਜਿੱਤੇ

10:46 AM Sep 22, 2024 IST
ਜੇਤੂ ਖਿਡਾਰੀਆਂ ਨਾਲ ਡਾਇਰੈਕਟਰ ਸ਼ਸ਼ੀ ਜੈਨ ਤੇ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ। -ਫੋਟੋ: ਸ਼ੇਤਰਾ

ਜਗਰਾਉਂ

Advertisement

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸੈਂਟਰ ਪੱਧਰ ਦੀਆਂ ਖੇਡਾਂ ’ਚ ਸਥਾਨਕ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਦਸ ਸੋਨ ਤਗ਼ਮਿਆਂ ਸਮੇਤ ਕੁੱਲ 21 ਤਗ਼ਮੇ ਜਿੱਤੇ ਹਨ। ਅੰਡਰ-ਗਿਆਰਾਂ ਦੇ ਇਨ੍ਹਾਂ ਮੁਕਾਬਲਿਆਂ ‘ਚ ਸਕੂਲ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਸਕੂਲ ਦੀ ਝੋਲੀ ਦਸ ਸੋਨ ਤਗ਼ਮਿਆਂ ਤੋਂ ਇਲਾਵਾ 9 ਚਾਂਦੀ ਦੇ ਅਤੇ ਦੋ ਕਾਂਸੀ ਦੇ ਤਗ਼ਮੇ ਪਏ। ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਦੱਸਿਆ ਕਿ ਰੱਸਾਕਸ਼ੀ ’ਚ ਗੁਰਵਿੰਦਰ, ਹਰਜੋਤ, ਅਨਮੋਲ, ਹਰਜੀਤ, ਸੁਖਹਰਜਿੰਦਰ, ਗੁਰਜੋਤ, ਸ਼ਿਵਮ, ਮਨਿੰਦਰ ਅਤੇ ਗੁਰਸ਼ਰਨ ਨੇ ਪਹਿਲੇ ਸਥਾਨ ’ਤੇ ਰਹਿ ਕੇ ਸੋਨ ਤਗ਼ਮੇ ਜਿੱਤੇ। ਚਾਰ ਸੌ ਮੀਟਰ ਰਿਲੇਅ ਦੌੜ ’ਚ ਕੀਰਤੀ, ਰੀਤ, ਅਮੋਲੀ ਤੇ ਅਰਪਿਤਾ ਨੇ ਦੂਜੇ ਸਥਾਨ ’ਤੇ ਰਹਿ ਕੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਇਸੇ ਤਰ੍ਹਾਂ ਸੌ ਮੀਟਰ ਦੌੜ ‘ਚ ਨਵਜੋਤ ਸਿੰਘ ਤੀਜੇ ਸਥਾਨ ’ਤੇ ਰਿਹਾ ਜਦਕਿ ਦੋ ਸੌ ਮੀਟਰ ਦੌੜ ‘ਚ ਉਸ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ। ਲੜਕੀਆਂ ਦੀ ਦੋ ਸੌ ਮੀਟਰ ਦੌੜ ‘ਚ ਇਸੇ ਸਕੂਲ ਦੀ ਕੀਰਤੀ ਵੀ ਦੂਜੇ ਸਥਾਨ ‘ਤੇ ਰਹੀ ਅਤੇ ਚਾਂਦੀ ਤਗ਼ਮਾ ਹਾਸਲ ਕੀਤਾ। -ਨਿੱਜੀ ਪੱਤਰ ਪ੍ਰੇਰਕ

Advertisement
Advertisement